ⓘ Free online encyclopedia. Did you know? page 154
                                               

ਹਰਪ੍ਰੀਤ ਸੇਖਾ

ਹਰਪ੍ਰੀਤ ਸੇਖਾ ਇੱਕ ਕੈਨੇਡੀਅਨ-ਪੰਜਾਬੀ ਲੇਖਕ ਹੈ। ਉਸ ਨੇ ਚਾਰ ਕਿਤਾਬਾਂ ਲਿਖੀਆਂ ਹਨ। ਇਸਦਾ ਜਨਮ ਭਾਰਤ ਵਿੱਚ ਹੋਇਆ ਅਤੇ 1988 ਤੋਂ ਉਹ ਕੈਨੇਡਾ ਵਿੱਚ ਆਪਣੇ ਪਰਵਾਰ ਨਾਲ ਰਹਿੰਦਾ ਹੈ। ਉਹ ਆਪਣੇ ਕਹਾਣੀ ਸੰਗ੍ਹਹਿ ਪ੍ਰਿਜ਼ਮ ਲਈ ਸਾਲ 2018 ਦੇ ਦਸ ਹਜ਼ਾਰ ਕਨੇਡੀਅਨ ਡਾਲਰ ਦੇ ਦੂਜੇ ਸਥਾਨ ਦੇ ਢਾਹਾਂ ਇਨਾਮ ਦਾ ...

                                               

ਸੁੱਖੀ ਬਾਠ

ਅਰਜਨ ਸਿੰਘ ਬਾਠ ਸੁੱਖੀ ਬਾਠ ਕੈਨੇਡਾ ਵਾਸੀ ਪਰਵਾਸੀ ਭਾਰਤੀ ਹੈ।ਉਹ ਜਲੰਧਰ ਦੇ ਪਿੰਡ ਹਰਦੋਫਰੋਲਾ ਵਿਚ ਇਕ ਮਮੂਲੀ ਕਿਸਾਨ ਅਰਜਨ ਸਿੰਘ ਬਾਠ ਦੇ ਘਰ ਪੈਦਾ ਹੋਇਅਾ।ਆਪਣੇ ਪ੍ਰਵਾਰ ਵਿੱਚ ਉਹ ਅੱਠ ਭੈਣਾਂ ਦਾ ਕੱਲਾ ਕੱਲਾ ਭਰਾ ਸੀ।1978 ਵਿੱਚ ਉਹ ਬੀ ਏ ਦੂਸਰੇ ਸਾਲ ਦੀ ਪੜ੍ਹਾਈ ਛੱਡ ਕੇ ਕੇਨੇਡਾ ਪ੍ਰਵਾਸ ਕਰ ਗਿਆ।3 ...

                                               

ਹਰਜੀਤ ਅਟਵਾਲ

ਹਰਜੀਤ ਅਟਵਾਲ ਪਰਵਾਸੀ ਪੰਜਾਬੀ ਅਤੇ ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹਨ। ਉਹ 1977 ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਹਰਜੀਤ ਅਟਵਾਲ ਨੇ ਆਪਣੇ ਨਾਵਲਾਂ ਵਿੱਚ ਪਰਵਾਸੀ ਯਥਾਰਥ ਨੂੰ ਵਧੇਰੇ ਨੀਝ ਨਾਲ ਚਿਤਰਿਆ ਹੈ।

                                               

ਅਜਾਇਬ ਚਿੱਤਰਕਾਰ

ਅਜਾਇਬ ਚਿੱਤਰਕਾਰ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ ਉਦੋਂ ਬਰਤਾਨਵੀ ਭਾਰਤ ਵਿਖੇ 18 ਫਰਵਰੀ 1924 ਨੂੰ ਹੋਇਆ ਸੀ। ਉਸ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵਿੱਚ ਕਲਾਕਾਰ ਦੇ ਤੌਰ ‘ਤੇ ਨੌਕਰੀ ਕੀਤੀ।

                                               

ਅਨੂਪ ਵਿਰਕ

ਅਨੂਪ ਸਿੰਘ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਢਾ ਜਿਲ੍ਹਾਂ ਗੁੱਜਰਾਂ ਵਿਚ ਹੋਇਆ। ਉਹਨਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਤੇ ਪਿਤਾ ਦਾ ਨਾਮ ਸ਼ਰਨ ਸਿੰਘ ਸੀ। ਉਹਨਾਂ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ।

                                               

ਅਫ਼ਰੋਜ਼ ਅੰਮ੍ਰਿਤ

ਅਫ਼ਰੋਜ਼ ਅੰਮ੍ਰਿਤ ਦਾ ਜਨਮ 5 ਜੂਨ 1993 ਨੂੰ ਮਾਤਾ ਸ੍ਰੀਮਤੀ ਰਵਿੰਦਰ ਕੌਰ ਦੀ ਕੁੱਖੋ ਹੋਇਆ।ਉਸਦਾ ਪੂਰਾ ਨਾਮ ਅਮ੍ਰਿਤਬੀਰ ਸਿੰਘ ਸੀ| ਉਸਦੇ ਪਿਤਾ ਦਾ ਨਾਮ ਸ਼੍ਰੀ ਗੁਰਿੰਦਰ ਸਿੰਘ ਸੀ। ਉਸਦਾ ਪਿੰਡ ਰਣਜੀਤਗੜ੍ਹ ਜ਼ਿਲਾ ਮੁਕਤਸਰ ਸੀ|

                                               

ਅਮਰਜੀਤ ਚੰਦਨ

ਚੰਦਨ ਦਾ ਜਨਮ ਨਵੰਬਰ 1946 ਨੂੰ ਨੈਰੋਬੀ, ਕੀਨੀਆ ਵਿੱਚ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਉਹ ਨਕਸਲੀ ਲਹਿਰ ਵਿੱਚ ਸਰਗਰਮ ਹੋ ਗਿਆ, ਅਤੇ ਲਗਪਗ ਦੋ ਸਾਲ ਗੁਪਤਵਾਸ ਵਾਂਗ ਗੁਜ਼ਾਰੇ। ਪੰਜਾਬ ਵਿੱਚ ਨਕਸਲੀ ਲਹਿਰ ਦੇ ਪਹਿਲੇ ਮੈਗਜ਼ੀਨ ‘ਦਸਤਾਵੇਜ਼’;ਜਿਸਦੇ ਕੁੱਝ ਅੰਕ ਹੀ ਪ੍ਰਕਾਸ਼ਿਤ ਹੋਏ, ਦਾ ਸੰ ...

                                               

ਅਮਰੀਕ ਸਿੰਘ ਪੂਨੀ

ਅਮਰੀਕ ਸਿੰਘ ਪੂਨੀ ਪੰਜਾਬ ਉਘੇ ਸਿਵਲ ਅਧਿਕਾਰੀ, ਇੱਕ ਲਾਇਕ ਵਿਦਿਆਰਥੀ, ਆਦਰਸ਼ ਅਧਿਆਪਕ, ਕੁਸ਼ਲ ਪ੍ਰਬੰਧਕ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ, ਮਾਨਵਤਾ ਦੇ ਸਪੂਤ ਅਤੇ ਸੁਹਿਰਦ ਇਨਸਾਨ ਸਨ। ਅਮਰੀਕ ਸਿੰਘ ਪੂਨੀ ਨੇ ਪਿੰਡ ਦੇ ਸਾਧਾਰਨ ਮਾਹੌਲ ਤੋਂ ਉੱਠ ਕੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਗੌਰਵਮਈ ਪਦਵੀ ਪ ...

                                               

ਅਮਿਤੋਜ

ਉਸ ਦਾ ਜਨਮ ਚਰਨ ਦਾਸ ਅਤੇ ਜਾਨਕੀ ਦੇਵੀ ਦੇ ਘਰ ਜ਼ਿਲ੍ਹਾ ਗੁਰਦਸਪੂਰ ਦੇ ਪਿੰਡ ਮੁਰੀਦਕੇ ਵਿੱਚ ਹੋਇਆ। ਉਸ ਦਾ ਕਪੂਰਥਲੇ ਸਰਕਾਰੀ ਕਾਲਜ ਵਿੱਚ ਪੜ੍ਹਦਿਆਂ 1962 ਵਿੱਚ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਖ਼ਬਾਰ ਨਵਾਂ ਜ਼ਮਾਨ ...

                                               

ਅਰਤਿੰਦਰ ਸੰਧੂ

ਉਹਨਾ ਨੂੰ ਬਚਪਨ ਤੋਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ। ਉਹ ਛੇਵੀਂ ਜਮਾਤ ਵਿੱਚ ਹੀ ਕਵਿਤਾਵਾਂ ਲਿਖਣ ਲੱਗੀ ਸੀ।ਪੜ੍ਹਨ ਦਾ ਸ਼ੌਕ ਦੇਖਕੇ ਉਹਨਾ ਦੇ ਪਿਤਾ ਜੀ ਨੇ ਉਹਨਾ ਨੂੰ ਪੜ੍ਹਨ ਤੇ ਲਿਖਣ ਲਈ ਪ੍ਰੇਰਤ ਕੀਤਾ।ਉਹਨਾ ਨੇ ਸਤਵੀਂ ਜਮਾਤ ਵਿੱਚ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਸੀ।ਉਹਨਾ ਦੀ ਪਹਿਲੀ ...

                                               

ਅਲੀ ਅਰਸ਼ਦ ਮੀਰ

ਅਲੀ ਅਰਸ਼ਦ ਮੀਰ ਐਪਿਕ ਪੰਜਾਬੀ ਕਵੀ ਸੀ, ਕੁਝ ਲੋਕਾਂ ਵਲੋਂ ਉਸਨੂੰ "ਪੰਜਾਬ ਦਾ ਹੋਮਰ".ਕਿਹਾ ਜਾਂਦਾ ਹੈ। ਉਹਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਸਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ਗਿਰਤੀ ਹੂਈ ਦੀਵਾਰੋਂ ਕੋ ...

                                               

ਅਲੀ ਹੈਦਰ

ਅਲੀ ਹੈਦਰ ਇੱਕ ਸੂਫ਼ੀ ਕਵੀ ਹੈ। ਉਸਦਾ ਸਮਾਂ 1690-1785 ਮਿਥਿਆ ਗਿਆ ਹੈ। ਅਲੀ ਹੈਦਰ ਬਿਰਹਾ ਦਾ ਕਵੀ ਹੈ। ਉਸ ਦੀ ਰੂਹ ਅੱਲ੍ਹਾ ਦੀ ਵਸਲ ਪ੍ਰਾਪਤੀ ਲਈ ਵਿਲਕਦੀ ਤੇ ਤਾਂਘਦੀ ਪ੍ਰਤੀਤ ਹੰਦੀ ਹੈ। ਅਲੀ ਹੈਦਰ ਦੀ ਰਚਨਾ ਵਿੱਚ ਸੂਫ਼ੀ ਰੰਗਤ ਇਸ਼ਕ ਮਜਾਜੀ ਅਤੇ ਇਸ਼ਕ ਹਕੀਕੀ ਦਾ ਸੁਮੇਲ ਨਜ਼ਰ ਆਉਂਦਾ ਹੈ। ਉਸਦਾ ਰੂਹ ...

                                               

ਅਵਤਾਰ ਜੌੜਾ

ਅਵਤਾਰ ਸਿੰਘ ਜੌੜਾ ਦਾ ਜਨਮ 29 ਜੂਨ 1951 ਨੂੰ ਬਸਤੀ ਸ਼ੇਖ, ਜਲੰਧਰ ਪੰਜਾਬ ਵਿੱਚ ਹੋਇਆ ਸੀ। ਉਸਦਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਉਜੀ ਪਰਿਵਾਰ ਸੀ। ਉਸਦਾ ਦਾਦਾ ਸਿਆਲਕੋਟ ਦੇ ਇਲਾਕੇ ਦਾ ਸ਼ਾਹੂਕਾਰ ਸੀ। ਵੰਡ ਵੇਲੇ ਸਾਰੀ ਜ਼ਮੀਨ-ਜਾਇਦਾਦ ਪਾਕਿਸਤਾਨ ਵਿੱਚ ਛੱਡ ਕੇ ਜਲੰਧਰ ਆ ਵੱਸਿਆ ...

                                               

ਅਵਤਾਰ ਸਿੰਘ ਆਜ਼ਾਦ

ਅਵਤਾਰ ਸਿੰਘ ਆਜ਼ਾਦ ਦਾ ਜਨਮ 12 ਮਾਰਚ 1906 ਨੂੰ ਬਰਤਾਨਵੀ ਪੰਜਾਬ ਵਿੱਚ ਅੰਮ੍ਰਿਤਸਰ ਜਿਲੇ ਦੇ ਗੰਡੀਵਿੰਡ ਆਪਣੇ ਨਾਨਕੇ ਪਿੰਡ ਸ. ਨੰਦ ਸਿੰਘ ਦੇ ਘਰ ਹੋਇਆ ਸੀ। ਉਂਜ ਉਹਨਾਂ ਦਾ ਪਿੰਡ ਲਾਹੌਰ ਜਿਲੇ ਵਿੱਚ ਘਵਿੰਡ ਸੀ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਕੀਤੀ। ਜਲਦ ਹੀ ਉਰਦੂ ਸ਼ਾਇਰੀ ਅਤੇ ਪੱਤਰਕਾਰੀ ਦ ...

                                               

ਅਹਿਮਦ ਰਾਹੀ

ਅਹਿਮਦ ਰਾਹੀ ਦਾ ਤਾਅਲੁੱਕ ਅੰਮ੍ਰਿਤਸਰ ਦੇ ਇੱਕ ਕਸ਼ਮੀਰੀ ਖ਼ਾਨਦਾਨ ਨਾਲ ਸੀ ਜੋ ਆਜ਼ਾਦੀ ਦੇ ਬਾਅਦ ਹਿਜਰਤ ਕਰ ਕੇ ਲਾਹੌਰ ਚਲਾ ਗਿਆ। ਉਸ ਨੇ ਅੰਮ੍ਰਿਤਸਰ ਤੋਂ ਆਪਣੀ ਅਰੰਭਕ ਸਿੱਖਿਆ ਲਈ। 1940 ਵਿੱਚ ਉਸ ਨੇ ਮੈਟ੍ਰਿਕ ਪੂਰੀ ਕਰਨ ਦੇ ਬਾਅਦ ਐਮਏਓ ਕਾਲਜ ਵਿੱਚ ਦਾਖਲਾ ਲੈ ਗਿਆ, ਪਰ ਸਿਆਸੀ ਅੰਦੋਲਨ ਵਿੱਚ ਹਿੱਸਾ ...

                                               

ਅਹਿਮਦ ਸਲੀਮ

ਅਹਿਮਦ ਸਲੀਮ ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦਾ ਸਹਿ ਸੰਸਥਾਪਕ ਹੈ।

                                               

ਅੱਬਾਸ ਮਿਰਜਾ

ਅੱਬਾਸ ਮਿਰਜ਼ਾ ਪਛੱਮੀ ਪੰਜਾਬ ਦਾ ਇੱਕ ਪੰਜਾਬੀ ਕਵੀ ਹੈ। ਅੱਬਾਸ ਨੇ ਗਜ਼ਲ ਅਤੇ ਕਾਫੀ ਕਾਵਿ-ਵਿਧਾਵਾਂ ਵਿੱਚ ਲਿਖਿਆ ਪਰੰਤੂ ਉਸ ਦਾ ਪਸੰਦੀਦਾ ਕਾਵਿ ਛੰਦ ਬੈਂਤ ਹੈ। ਅੱਬਾਸ ਮਿਰਜ਼ਾ ਗੋਰਮਿੰਟ ਕਾਲਜ ਆਫ ਕਾਮਰਸ ਲਾਹੋਰ ਦਾ ਪ੍ਰਿੰਸੀਪਲ ਅਤੇ ਕਵੀ ਦੇ ਨਾਲ ਨਾਲ ਇਹ ਸਿੱਖਿਆ ਸ਼ਾਸਤਰੀ ਵੀ ਹੈ। ਅੱਬਾਸ ਦੀ ਵਿਸ਼ੇਸ਼ ...

                                               

ਇਕਬਾਲ ਅਰਪਣ

ਇਕਬਾਲ ਅਰਪਨ ਦਾ ਜਨਮ ਪਿੰਡ ਛੱਜਾਵਾਲ ਜਿਲ੍ਹਾਂ ਲੁਧਿਆਣਾ ਵਿਖੇ ਹੋਇਆ। ਉਸਨੇ ਕਲਰਕ, ਸਟੈਨੋ ਟਾਈਪਿਸਟ, ਸਟੇੈਨੋਗ੍ਰਾਫੀ ਇਨਸਟ੍ਰਕਟਰ ਆਦਿ ਵੱਖ ਵੱਖ ਕਿੱਤੇ ਅਪਣਾਏ। ਫਿਰ ਉਹ ਜ਼ਾਂਬੀਆਂ ਅਫਰੀਕਾ ਪਰਵਾਸ ਕਰ ਗਿਆ ਅਤੇ ਉਥੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਫਿਰ ਉਹ ਕੈਨੇਡਾ ਚਲਾ ਗਿਆ ਅਤੇ ਦੁਭਾਸ਼ੀਏ ਵਜੋਂ ਕੰ ...

                                               

ਇੰਦਰਜੀਤ ਸਿੰਘ ਤੁਲਸੀ

ਇੰਦਰਜੀਤ ਸਿੰਘ ਤੁਲਸੀ ਦਾ ਜਨਮ 2 ਅਪਰੈਲ, 1926 ਨੂੰ ਕਾਨ੍ਹਾ ਕਾਛਾ, ਲਾਹੌਰ ਬਰਤਾਨਵੀ ਪੰਜਾਬ ਵਿੱਚ ਫ਼ਾਰਸੀ ਕਵੀ ਮੂਲ ਸਿੰਘ ਦੇ ਘਰ ਹੋਇਆ ਸੀ। ਉਹ 2 ਸਾਲ ਦੀ ਉਮਰ ਦਾ ਸੀ, ਜਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਸ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਸਰਦਾਰਨੀ ਬਸੰਤ ਕੌਰ ਨੇ ਕੀਤਾ। ਭਾਰਤ ਦੀ ਵੰਡ ਬਾਅਦ, ਇੰ ...

                                               

ਈਸ਼ਰ ਸਿੰਘ ਭਾਈਆ

ਈਸ਼ਰ ਸਿੰਘ ਈਸ਼ਰ ਦਾ ਜਨਮ ਗੁੱਜਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਐਫ.ਏ ਕਰਨ ਤੋਂ ਬਾਅਦ ਡਾਕ ਵਿਭਾਗ ਵਿੱਚ ਨੌਕਰੀ ਕੀਤੀ। ਛੋਟੀ ਉਮਰ ਤੋਂ ਹੀ ਕਵਿਤਾ ਰਚਣ ਦੀ ਰੁਚੀ ਸੀ। ਤੇਰ੍ਹਾਂ ਵਰ੍ਹਿਆ ਦੀ ਉਮਰ ਵਿੱਚ ਸ਼ੀਹਰਫ਼ੀਆ ਲਿਖਣੀਆਂ ਸ਼ੁਰੂ ਕਰ ਦਿੱਤਆਂ। ਉਹ ਧਾਰਮਿਕ ਕਵੀ ਦਰਬਾਰਾਂ ਵਿੱਚ ਆਪਣੀਆਾਂ ਕਵਿਤਾ ...

                                               

ਈਸ਼ਵਰ ਦਿਆਲ ਗੌੜ

ਈਸ਼ਵਰ ਦਿਆਲ ਗੌੜ ਪੰਜਾਬੀ ਕਵੀ ਅਤੇ ਲੇਖਕ ਹੈ, ਜਿਸਨੇ ਪੰਜਾਬੀ ਦੇ ਇਲਾਵਾ ਅੰਗਰੇਜ਼ੀ ਵਿੱਚ ਵੀ ਰਚਨਾ ਕੀਤੀ ਹੈ। ਉਹ ਕਿੱਤੇ ਵਜੋਂ ਇਤਿਹਾਸ ਦਾ ਅਧਿਆਪਕ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪੜ੍ਹਾਉਂਦਾ ਹੈ। ਈਸ਼ਵਰ ਦਿਆਲ ਗੌੜ ਨੇ ਪੰਜਾਬ ਦੇ ਲੋਕ-ਸਾਹਿਤ ਦਾ ਅਧਿਐਨ ਕੀਤਾ ਹੈ ਅਤੇ ਉਹ ਲੋਕ ...

                                               

ਉਲਫ਼ਤ ਬਾਜਵਾ

ਉਲਫ਼ਤ ਬਾਜਵਾ ਦਾ ਜਨਮ 11 ਫ਼ਰਵਰੀ 1938 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਕੁਰਾਰਾ ਬੇਲਾ ਸਿੰਘ ਵਾਲਾ, ਹੁਣ ਪੰਜਾਬ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਬੁੱਧ ਸਿੰਘ ਬਾਜਵਾ ਅਤੇ ਮਾਤਾ ਦਾ ਸੰਤ ਕੌਰ ਹੈ। 1947 ਦੀ ਭਾਰਤ ਵੰਡ ਤੋਂ ਬਾਅਦ ਉਸ ਦਾ ਪਰਵਾਰ ਲੰਮਾ ਪਿੰਡ, ਜ਼ਿਲਾ ਜਲੰਧਰ ਆ ਕੇ ਵਸ ਗਿਆ ਸੀ। ਗੁਜਾਰੇ ...

                                               

ਉਸਤਾਦ ਦਾਮਨ

ਉਸਤਾਦ ਦਾਮਨ ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ। ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜੀ ਦਾ ਕੰਮ ਕੀਤਾ।ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫੈਸ਼ਨ ਦੇ ਕੋਟ,ਪੈਂਟ ਆਦਿ ਸਿਉਂਦੇ ਸਨ।ਖ਼ੁਦ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ ਚਾਦਰ ...

                                               

ਓਮ ਪ੍ਰਕਾਸ਼ ਸ਼ਰਮਾ

ਇਹ ਕਵੀ ਸਿਰਫ਼ 29 ਸਾਲ ਜ਼ਿੰਦਗੀ ਹੀ ਜੀਅ ਸਕਿਆ। ਇੱਕ ਨਾਮੁਰਾਦ ਬਿਮਾਰੀ ਨਾਲ ਉਸਦਾ ਦੇਹਾਂਤ ਹੋ ਗਿਆ। ਪਰ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਵਿੱਚ ਉਸਨੇ ਦੋ ਕਾਵਿ ਸੰਗ੍ਰਹਿ ਲਿਖੇ। ਉਸ ਦੀ ਮੌਤ 1977 ਵਿੱਚ ਹੋਈ ਅਤੇ ਉਹਨੂੰ ਕਿਸੇ ਨੇ ਗੌਲ਼ਿਆ ਹੀ ਨਹੀਂ। ਉਹ ਨਕਸਲਬਾੜੀ ਲਹਿਰ ਦਾ ਕਰਿੰਦਾ ਵੀ ਸੀ। ਆਪਣੀ ਛੋਟੀ ...

                                               

ਕਰਤਾਰ ਸਿੰਘ ਕਲਾਸਵਾਲੀਆ

ਕਰਤਾਰ ਸਿੰਘ ਦਾ ਜਨਮ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਕਲਾਸਵਾਲਾ ਪਿੰਡ ਵਿੱਚ 1882 ਚ ਹੋਇਆ। ਉਹ ਦਸ ਵਰ੍ਹਿਆਂ ਦਾ ਹੀ ਸੀ ਕਿ ਉਸਦਾ ਪਿਤਾ ਸ. ਜਗਤ ਸਿੰਘ ਪੈਨਸ਼ਨਰ ਚਲਾਣਾ ਕਰ ਗਿਆ। ਫਿਰ ਉਸਦੇ ਤਾਏ ਦਸੌਂਧਾ ਸਿੰਘ ਨੇ ਉਸ ਨੂੰ ਪਾਲਿਆ ਪੋਸਿਆ। ਉਸ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹੀ ਪੜ੍ਹਨਾ ਸਿੱਖਿਆ ...

                                               

ਕਰਤਾਰ ਸਿੰਘ ਕਾਲੜਾ

ਕਰਤਾਰ ਸਿੰਘ ਕਾਲੜਾ ਪੰਜਾਬੀ ਦਾ ਇੱਕ ਪ੍ਰਸਿੱਧ ਕਵੀ ਹੈ। ਕਾਲੜਾ ਪੰਜਾਬੀ ਗਜ਼ਲ ਦਾ ਉਸਤਾਦ ਸ਼ਾਇਰ ਹੈ ਜਿਸ ਨੇ ਗਜ਼ਲ ਦੇ ਵਿਸ਼ਿਆਂ ਅਤੇ ਬੰਦਸ਼ਾਂ ਵਿੱਚ ਨਵੀਨਤਾ ਪੈਦਾ ਕਰਕੇ ਇਸ ਨੂੰ ਲੋਕਾਂ ਦੀ ਪੱਧਰ ਦੀ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ।ੳੁਸ ਨੇ ਪੰਜਾਬੀ ਸਾਹਿਤ ਨੂੰ 500 ਤੋਂ ਵੱਧ ਗ਼ਜ਼ਲਾਂ ਭੇਟ ਕੀ ...

                                               

ਕਰਤਾਰ ਸਿੰਘ ਬਲੱਗਣ

ਕਰਤਾਰ ਸਿੰਘ ਬਲੱਗਣ ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਸੀ। ਸਾਹਿਤਕ ਮਾਸਕ ਪੱਤਰ, ਕਵਿਤਾ ਦੇ ਸੰਪਾਦਕ ਵਜੋਂ ਪੰਜਾਬੀ ਸਾਹਿਤ ਜਗਤ ਵਿੱਚ ਆਮ ਜਾਣੇ ਜਾਂਦੇ ਹਨ।

                                               

ਕਰਤਾਰ ਸਿੰਘ ਸੁਮੇਰ

ਕਰਤਾਰ ਸਿੰਘ ਸੁਮੇਰ ਪੰਜਾਬ ਤੋਂ ਇੱਕ ਕਵੀ ਅਤੇ ਚਿੱਤਰਕਾਰ ਸੀ। ਉਸਨੇ ਆਪਣੀ ਕਵਿਤਾ ਨੂੰ ਆਪਣੀ ਕਲਾ ਨਾਲ ਜੋੜਿਆ ਅਤੇ 1975 ਅਤੇ 1988 ਦੇ ਵਿਚਕਾਰ ਸੱਤ ਪੁਰਸਕਾਰ ਜੇਤੂ ਕਿਤਾਬਾਂ ਲਿਖੀਆਂ। ਉਸਦਾ ਪਹਿਲਾ ਕਾਵਿ ਸੰਗ੍ਰਹਿ" ਤ੍ਰਿਵੈਣੀ” 1942 ਵਿੱਚ ਛਪਿਆ ਸੀ। ਉਸਨੇ ਹਿੰਦੀ ਵਿੱਚ ਚਾਰ ਕਿਤਾਬਾਂ ਅਤੇ ਉਰਦੂ ਵਿੱ ...

                                               

ਕਰਨੈਲ ਬਾਗ਼ੀ

ਕਰਨੈਲ ਸਿੰਘ ਬਾਗ਼ੀ ਇੱਕ ਪੰਜਾਬੀ ਕ੍ਰਾਂਤੀਕਾਰੀ ਕਵੀ ਸੀ। ਕਰਨੈਲ ਬਾਗ਼ੀ ਦਾ ਜਨਮ 2 ਸਤੰਬਰ 1940 ਨੂੰ ਪਿੰਡ ਸ਼ਹਿਨਾਤਪੁਰ, ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਵਿੱਚ ਹੋਇਆ। ਦੇਸ਼ ਵੰਡ ਦੇ ਤੋਂ ਬਾਅਦ ਉਸ ਦਾ ਪਰਿਵਾਰ ਉਧਰੋਂ ਉੱਜੜ ਕੇ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰੇ ਆ ਗਿਆ ਅਤੇ ਪਿਤਾ ਪੁਰਖੀ ਤਰਖਾਣਾ ਕ ...

                                               

ਕਾਨਾ ਸਿੰਘ

ਕਾਨਾ ਸਿੰਘ ਇੱਕ ਪੰਜਾਬੀ ਲੇਖਿਕਾ ਹੈ। ਉਹ ਕਹਾਣੀ, ਨਜ਼ਮ ਅਤੇ ਵਾਰਤਕ ਆਦਿ ਵਿਧਾਵਾਂ ਵਿੱਚ ਲਿਖਦੀ ਹੈ। ਉਹ ਸਾਂਝੇ ਪੰਜਾਬ ਦੀ ਜੰਮਪਲ ਹੈ ਅਤੇ ਉਸਦਾ ਜਨਮ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੇ ਗੁਜਰਖਾਨ ਵਿਖੇ 8 ਫ਼ਰਵਰੀ 1937 ਨੂੰ ਹੋਇਆ। ਉਹ ਅਜਕਲ ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਰਹਿੰਦੀ ਹੈ। ਉਹ ਲੇਖਣੀ ਨ ...

                                               

ਕਿਰਪਾ ਸਾਗਰ

ਕਿਰਪਾ ਸਾਗਰ 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ। ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸਬੰਧਿਤ ਨਾਟਕ ਲਿਖਕੇ ਪੰਜਾਬੀ ਵਿੱਚ ਇਤਿਹਾਸਕ ਨਾਟਕ ਲਿਖਣ ...

                                               

ਕਿਸ਼ਨ ਸਿੰਘ ਆਰਿਫ਼

ਕਿਸ਼ਨ ਸਿੰਘ ਆਰਿਫ਼ ਦਾ ਜਨਮ 1836 ਵਿੱਚ ਭਾਈ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ। ਉਸ ਦੇ ਪਿਤਾ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵਿੱਚ ਇੱਕ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸੀ। ਇਸ ਲਈ ਉਸ ਨੇ ਛੋਟੀ ਉਮਰ ਵਿੱਚ ਹੀ ਕਿੱਸਿਆਂ ਕਿਤਾਬਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਮੌਤ ਦ ...

                                               

ਕੁਲਵੰਤ ਜਗਰਾਓਂ

ਕੁਲਵੰਤ ਜਗਰਾਓਂ ਪੰਜਾਬੀ ਕਵੀ ਤੇ ਲੇਖਕ ਸਨ। ਕੁਲਵੰਤ ਜਗਰਾਓਂ ਦਾ ਜਨਮ 28 ਫਰਵਰੀ 1938 ਨੂੰ ਹੋਇਆ। ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਹ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਲੰਮਾ ਸਮਾਂ ਕਾਰਜਸ਼ੀਲ ਰਹੇ। ਸੇਵਾ ਮੁਕਤ ਹੋ ਉਹ ਲੁਧਿਆਣੇ ਰਹਿਣ ਲੱਗ ਪਿਆ ਸੀ ਅਤੇ ਸਾਹਿਤ ਸੇਵਾ ...

                                               

ਗ਼ੁਲਾਮ ਫ਼ਰੀਦ

ਹਜ਼ਰਤ ਖ਼੍ਵਾਜਾ ਗ਼ੁਲਾਮ ਫ਼ਰੀਦ - ਹਿੰਦ ਉਪਮਹਾਦੀਪ ਦੀ ਸੂਫ਼ੀ ਪਰੰਪਰਾ ਵਿੱਚ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਅਤੇ ਆਖਰੀ ਸੂਫ਼ੀ ਫ਼ਕੀਰ ਤੇ ਕਵੀ ਸੀ।

                                               

ਗ਼ੁਲਾਮ ਮੁਸਤੁਫ਼ਾ ਤਬੱਸੁਮ

ਗ਼ੁਲਾਮ ਮੁਸਤੁਫ਼ਾ ਤਬੱਸੁਮ ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਸਨ। ਤਬੱਸਮ ਉਹਨਾਂ ਦਾ ਕਲਮੀ ਅਤੇ ਆਮ ਜਾਣਿਆ ਜਾਂਦਾ ਨਾਮ ਸੀ। ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ਬੱਚਿਆਂ ਅਤੇ ਵੱਡਿਆਂ ਦੇ ਮਕਬੂਲ ਤਰੀਨ ਸ਼ਾਇਰ ਅਤੇ ਉਰਦੂ ਅਤੇ ਫ਼ਾਰਸੀ ਤੋਂ ਬਹੁਤ ਸਾਰੀਆਂ ਕਾਵਿ-ਰਚਨਾਵਾਂ ਦੇ ਪੰਜਾਬੀ ਵਿੱਚ ਅਨੁਵਾਦਕ ਸਨ। ...

                                               

ਗਿਆਨੀ ਆਤਮਾ ਸਿੰਘ ਸ਼ਾਂਤ

ਗਿਆਨੀ ਆਤਮਾ ਸਿੰਘ ਸ਼ਾਂਤ ਪੰਜਾਬੀ ਦਾ ਇੱਕ ਦੇਸ਼ ਭਗਤ ਕਵੀ ਸੀ ਜਿਸ ਨੇ ਆਪਣੀ ਕਾਵਿ ਰਚਨਾ ਰਾਹੀਂ ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਆਪਣਾ ਯੋਗਦਾਨ ਪਾਇਆ। ਕਵੀ ਦੇ ਨਾਲ ਨਾਲ ਉਹ ਗਿਆਨੀ ਜੀ ਕਥਾ ਕੀਰਤਨੀਏ ਅਤੇ ਅਧਿਆਪਕ ਵੀ ਸਨ ਜਿਨਾਂ ਨੇ ਲਗਾਤਾਰ ਤਕਰੀਬਨ 30 ਸਾਲ ਪੰਜਾਬੀ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭ ...

                                               

ਗਿਆਨੀ ਸ਼ਿੰਗਾਰਾ ਸਿੰਘ ਆਜੜੀ

ਗਿਆਨੀ ਸ਼ਿੰਗਾਰਾ ਸਿੰਘ ਆਜੜੀ ਪੰਜਾਬ ਦੇ ਇੱਕ ਪੰਜਾਬੀ ਭਾਸ਼ਾ ਲੇਖਕ ਅਤੇ ਅਧਿਆਪਕ ਸਨ।ਉਹ ਪੰਜਾਬ ਦੇ ਇੱਕ ਖਾਸ ਕਬੀਲੇ ਨਾਲ ਸਬੰਧਿਤ ਸਨ। ਉਹਨਾ ਦਾ ਜਨਮ 1 ਜੁਲਾਈ 1932 ਨੂੰ ਹੋਇਆ ਅਤੇ 7 ਅਪ੍ਰੈਲ 2017 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।ਉਹਨਾ ਨੇ ਕਾਫੀ ਬਾਲ ਸਾਹਿਤ ਲਿਖਿਆ। ਉਹਨਾ ਨੇ 1971 ਦੀ ਭਾਰ ...

                                               

ਗੁਰਤੇਜ ਕੋਹਾਰਵਾਲਾ

ਗੁਰਤੇਜ ਦਾ ਜਨਮ 15 ਅਗਸਤ 1961 ਨੂੰ ਪਿੰਡ ਕੋਹਾਰਵਾਲਾ, ਜ਼ਿਲ੍ਹਾ ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਪਹਿਲਾਂ ਉਹ ਬਿਜਲੀ ਬੋਰਡ ਦਾ ਕਰਮਚਾਰੀ ਰਿਹਾ ਅਤੇ ਬਾਅਦ ਨੂੰ 1989-90 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ-ਫਿਲ ਕੀਤੀ ਅਤੇ ਕਾਲਜ ਲੈਕਚਰਾਰ ਦਾ ਕਿੱਤਾ ਆਪਣਾ ਲਿਆ। ਅਜੇ ਤੱਕ ਉਸ ਦੀ ਇੱਕੋ-ਇੱਕ ...

                                               

ਗੁਰਦਰਸ਼ਨ ਸਿੰਘ ਬਾਦਲ

ਗੁਰਦਰਸ਼ਨ ਸਿੰਘ ਬਾਦਲ ਕੈਨੇਡੀਅਨ ਪੰਜਾਬੀ ਲੇਖਕ ਹਨ। ਗ਼ਜ਼ਲ ਦੇ ਉਸਤਾਦ ਪੰਜਾਬੀ ਸ਼ਾਇਰ ਹਨ। ਉਹ ਸਰੀ ਦੇ ਵਸਨੀਕ ਹਨ। ਉਨ੍ਹਾਂ ਦੀਆਂ ਇੱਕ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਭਾਰਤ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਕਈ ਸਾਹਿਤਕ ਮਾਣ -ਸਨਮਾਨ ਮਿਲ ਚੁੱਕੇ ਹਨ। ਆਪਣੀ ਚਰਚਿਤ ਪੁਸਤਕ ...

                                               

ਗੁਰਦਾਸ ਰਾਮ ਆਲਮ

ਗੁਰਦਾਸ ਰਾਮ ਆਲਮ ਦਾ ਜਨਮ 29 ਅਕਤੂਬਰ 1912 ਨੂੰ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ ਪੰਜਾਬ ਵਿੱਚ ਮਾਤਾ ਜੀਉਣੀ ਤੇ ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਸ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਪਰ ਉਸ ਦੀ ਕੁਝ ਸਿੱਖਣ ਅਤੇ ਪੜ੍ਹਨ ਦੀ ਚਾਹਤ ਨੇ ਉਸ ਨੂੰ ਲਿਖਣ-ਪੜ੍ਹਨ ਯੋਗ ਬਣਾ ਦਿੱਤਾ। ਗੁਰਦਾਸ ਰਾਮ ਆਲ ...

                                               

ਗੁਰਦੇਵ ਚੌਹਾਨ

ਚੌਹਾਨ ਦਾ ਜਨਮ 10 ਅਗਸਤ ਨੂੰ ਪਿੰਡ ਕੂਕਰਾਂ, ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ, ਭਾਰਤ ਵਿਖੇ ਹੋਇਆ ਸੀ। ਉਸ ਨੇ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾ, ਵਿਅੰਗ ਅਤੇ ਸਾਹਿਤਕ ਆਲੋਚਨਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ। ਉਸ ਨੇ ਲਾਈਫ ਐਂਡ ਪੋਇਟਰੀ ਆਫ਼ ਸਾਰਾ ਸ਼ਗੁਫਤਾ ਦੇ ਸਿਰਲੇਖ ਹੇਠ ਅੰਮ੍ਰਿਤਾ ਪ੍ਰੀਤਮ ਦੀ ਏਕ ਥੀ ...

                                               

ਗੁਰਦੇਵ ਸਿੰਘ ਰਾਏ

ਗੁਰਦੇਵ ਸਿੰਘ ਰਾਏ ਪੰਜਾਬੀ ਦਾ ਕਵੀ ਹੈ।ਗੁਰਦੇਵ ਸਿੰਘ ਰਾਏ ਨੇ ਕਵਿਤਾ ਦੇ ਨਾਲ ਆਧੁਨਿਕ ਵਾਰਾਂ ਅਤੇ ਮਹਾਂਕਾਵਿ ਦੀ ਰਚਨਾ ਵੀ ਕੀਤੀ ਹੈ। ਗੁਰਦੇਵ ਸਿੰਘ ਦੀ ਕਵਿਤਾ ਦੇ ਵਿਸ਼ੇ ਜਿਆਦਾਤਰ ਰਾਸ਼ਟਰੀ ਭਾਵਨਾ ਨਾਲ ਜੁੜੇ ਹੋਏ ਹਨ।ਕਵੀ ਦਾ ਜਨਮ ਅਪ੍ਰੈਲ 1933 ਈ. ਵਿੱਚ ਪਿੰਡ ਰੱਕੜਾਂ ਬੇਟ, ਜਿਲ੍ਹਾ ਨਵਾਂਸ਼ਹਿਰ ਵਿ ...

                                               

ਗੁਰਨਾਮ ਗਿੱਲ

ਗੁਰਨਾਮ ਗਿੱਲ ਇੰਗਲੈਂਡ ਵਿੱਚ ਵੱਸਦਾ ਪੰਜਾਬੀ ਕਵੀ ਹੈ। ਉਹ ਬਹੁਪੱਖੀ ਲੇਖਕ ਹੈ ਜਿਸ ਨੇ ਗ਼ਜ਼ਲਾਂ ਦੇ ਨਾਲ ਨਾਲ ਗਲਪ ਰਚਨਾ ਵੀ ਕੀਤੀ ਹੈ। ਉਸ ਨੇ ਦੋ ਪੁਸਤਕਾਂ ਨਿਬੰਧ ਦੀਆਂ ਵੀ ਲਿਖੀਆਂ ਹਨ। ਉਹ ਹੁਣ ਤਕ ਉਹ 20 ਤੋਂ ਵਧੇਰੇ ਕਿਤਾਬਾਂ ਲਿਖ ਚੁੱਕਾ ਹੈ।

                                               

ਗੁਰਪ੍ਰੀਤ (ਕਵੀ)

ਗੁਰਪ੍ਰੀਤ ਦਾ ਜਨਮ 7 ਮਈ 1968 ਨੂੰ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਹੁਣ ਮਾਨਸਾ ਜ਼ਿਲ੍ਹਾ ਵਿੱਚ ਹੋਇਆ ਸੀ। ਗੁਰਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਖ਼ਾਲਸਾ ਹਾਈ ਸਕੂਲ, ਮਾਨਸਾ ਤੋਂ ਪ੍ਰਾਪਤ ਕੀਤੀ ਅਤੇ ਉਸਨੇ ਆਪਣੀ ਗ੍ਰੈਜ਼ੂਏਸ਼ਨ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਤੋਂ ਪੂਰੀ ਕੀਤੀ ਸੀ। ਵਰਤਮਾਨ ...

                                               

ਗੁਰਭਜਨ ਗਿੱਲ

ਗੁਰਭਜਨ ਗਿੱਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਸਰਗਰਮ ਸੱਭਿਆਚਾਰਕ ਕਾਰਕੁਨ ਹੈ।ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਹੈ।ਉਸਦੀ ਕਵਿਤਾ ਵਿੱਚ ਸਾਂਝੇ ਪੰਜਾਬ ਦੇ ਝਲਕਾਰੇ ਮਹਿਸੂਸ ਹੁੰਦੇ ਹਨ।ਉਹ ਵਿਸ਼ਵ ਭਰ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਿਤ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਅ ...

                                               

ਗੁਰਮੀਤ ਕੌਰ ਸੰਧਾ

ਗੁਰਮੀਤ ਕੌਰ ਦਾ ਜਨਮ 2 ਜਨਵਰੀ 1957 ਨੂੰ ਭਾਰਤੀ ਪੰਜਾਬ ਦੇ ਪਿੰਡ ਹਾਜੀ ਪੁਰ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਪੜ੍ਹਾਈ ਮੁਕੰਮਲ ਕਰਨ ਉਪਰੰਤ ਗੁਰਮੀਤ ਨੇ ਅਧਿਆਪਨ ਦਾ ਕਿੱਤਾ ਚੁਣਿਆ। ਅੱਜਕੱਲ ਉਹ ਹੈੱਡਟੀਚਰ ਵਜੋਂ ਸੇਵਾਮੁਕਤ ਹੋ ਚੁਕੀ ਹੈ ਅਤੇ ਪਿੰਡ ਬੁੱਢਣਵਾਲ, ਜ਼ਿਲ੍ਹਾ ਜਲੰਧਰ ਵਿੱਚ ਉਸਦੀ ਰਿਹਾਇਸ਼ ਹੈ।

                                               

ਗੁਲਵੰਤ ਫ਼ਾਰਗ

ਗੁਲਵੰਤ ਫਾਰਿਗ ਇੱਕ ਪੰਜਾਬੀ ਕਵੀ ਹੈ। ਗੁਲਵੰਤ ਫਾਰਿਗ ਨੇ ਬਹੁਤ ਸਾਰੀਆਂ ਅੰਗਰੇਜ਼ੀ ਰਚਨਾਵਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਲੇਖਕ ਨੇ ਜਿਆਦਾਤਰ ਕਾਵਿ-ਰੂਪ ਵਿੱਚ ਹੀ ਰਚਨਾ ਕੀਤੀ ਹੈ। ਉਹਨਾਂ ਦੀ ਇੱਕ ਗਲਪ ਰਚਨਾ ਵੀ ਮਿਲਦੀ ਹੈ।

                                               

ਚਮਨ ਲਾਲ ਚਮਨ

ਚਮਨ ਲਾਲ ਚਮਨ ਇੱਕ ਉੱਘੇ ਪੰਜਾਬੀ ਕਵੀ ਸਨ। ਇਹ ਉਰਦੂ ਅਤੇ ਹਿੰਦੀ ਵਿੱਚ ਵੀ ਲਿਖਦੇ ਹਨ। ਉਸ ਦਾ ਲਿਖਿਆ ਅਤੇ ਜਗਜੀਤ ਸਿੰਘ ਦਾ ਗਾਇਆ ਗੀਤ" ਸਾਉਣ ਦਾ ਮਹੀਨਾ” ਬਹੁਤ ਮਸ਼ਹੂਰ ਹੋਇਆ। ਚਿਤ੍ਰਾ ਸਿੰਘ, ਆਸ਼ਾ ਭੋਂਸਲੇ, ਕੁਮਾਰ ਸਾਨੂ ਅਤੇ ਸੋਨੂੰ ਨਿਗਮ ਨੇ ਵੀ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਫਿਲਮੀ ਗੀਤਾਂ ਵੀ ...

                                               

ਚਰਨ ਪੁਆਧੀ

ਚਰਨ ਪੁਆਧੀ ਪੰਜਾਬੀ ਭਾਸ਼ਾ ਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਇੱਕ ਲੇਖਕ ਹੈ। ਉਸਨੇ ਕਰੀਬ 40 ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਇਸ ਤੋਂ ਇਲਾਵਾ ਉਸਨੇ ਕਈ ਬਾਲ ਗੀਤ ਵੀ ਪੁਆਧੀ ਵਿੱਚ ਲਿਖੇ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ ਬੋਲੀ ਜਾਣ ਵਾਲੀ ਪੰਜਾਬੀ ਦੀ ਇੱਕ ਉਪ ਬੋਲੀ ਹੈ ਜਿ ...

                                               

ਚਰਾਗਦੀਨ ਦਾਮਨ

ਚਰਾਗਦੀਨ ਦਾਮਨ ਦਾ ਜਨਮ ਲਾਹੌਰ ਦੇ ਚੌਕ ਮਤੀਦਾਸ ਵਿੱਚ ਹੋਇਆ। ਉਸਤਾਦ ਦਾਮਨ ਦਾ ਜਿਊਂਦੇ ਜੀਅ ਇੱਕ ਵੀ ਕਾਵਿ ਨਹੀਂ ਛਪਿਆ। ਫਿਰ ਵੀ ਉਸਦੀ ਸ਼ਾਇਰੀ ਪੰਜਾਬੀਆਂ ਦੇ ਚੇਤੇ ਦਾ ਅਟੁੱਟ ਹਿੱਸਾ ਬਣੀ ਕਿਉਂਕਿ ਉਸਤਾਦ ਦਾਮਨ ਕੋਲ ਵੇਲੇ ਦੀ ਨਜ਼ਾਕਤ ਨੂੰ ਪਰਖਣ ਵਾਲੀ ਡੂੰਘੀ ਅੰਤਰ ਦ੍ਰਿਸ਼ਟੀ ਅਤੇ ਆਪਣੀ ਗੱਲ ਨੂੰ ਆਮ ਫ ...