Back

ⓘ ਨਾਟ-ਸ਼ਾਸਤਰ ਥੀਏਟਰ, ਨਾਚ ਅਤੇ ਸੰਗੀਤ ਨਾਲ ਸੰਬੰਧਿਤ ਨਾਟ-ਕਲਾਵਾਂ ਬਾਰੇ ਪ੍ਰਾਚੀਨ ਭਾਰਤੀ ਗ੍ਰੰਥ ਹੈ। ਇਹਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਨਾਟ-ਕਲਾ ਦੇ ਇਲਾਵਾ ਸਾਹਿਤ ਨੂੰ ਆਪਣੇ ਕਲਾਵੇ ਅੰਦਰ ਲੈਂਦ ..
ਨਾਟ-ਸ਼ਾਸਤਰ
                                     

ⓘ ਨਾਟ-ਸ਼ਾਸਤਰ

ਨਾਟ-ਸ਼ਾਸਤਰ ਥੀਏਟਰ, ਨਾਚ ਅਤੇ ਸੰਗੀਤ ਨਾਲ ਸੰਬੰਧਿਤ ਨਾਟ-ਕਲਾਵਾਂ ਬਾਰੇ ਪ੍ਰਾਚੀਨ ਭਾਰਤੀ ਗ੍ਰੰਥ ਹੈ। ਇਹਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਨਾਟ-ਕਲਾ ਦੇ ਇਲਾਵਾ ਸਾਹਿਤ ਨੂੰ ਆਪਣੇ ਕਲਾਵੇ ਅੰਦਰ ਲੈਂਦਾ ਹੈ। ਇਸ ਦੇ ਕਈ ਅਧਿਆਇਆਂ ਵਿੱਚ ਨਾਚ, ਸੰਗੀਤ, ਕਵਿਤਾ ਅਤੇ ਆਮ ਸੁਹਜ-ਸ਼ਾਸਤਰ ਸਹਿਤ ਨਾਟਕ ਦੀਆਂ ਸਭਨਾਂ ਭਾਰਤੀ ਅਵਧਾਰਣਾਵਾਂ ਵਿੱਚ ਸਮਾਹਿਤ ਹਰ ਪ੍ਰਕਾਰ ਦੀ ਕਲਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦਾ ਬੁਨਿਆਦੀ ਮੰਤਵ ਜੀਵਨ ਦੇ ਚਾਰ ਲਕਸ਼ਾਂ - ਧਰਮ, ਅਰਥ, ਕਾਮ ਅਤੇ ਮੋਕਸ਼ - ਦੇ ਪ੍ਰਤੀ ਜਾਗਰੂਕ ਬਣਾਉਣ ਦੇ ਮਾਧਿਅਮ ਵਜੋਂ ਭਾਰਤੀ ਡਰਾਮੇ ਦੀ ਅਹਿਮੀਅਤ ਸਿੱਧ ਕਰਨਾ ਹੈ। ਇਹ ਸ਼ਿਲਪ ਦੇ ਨਿਯਮਾਂ ਅਤੇ ਜੁਗਤੀਆਂ ਦਾ ਕੋਸ਼ ਬਣ ਸਾਨੂੰ ਅਗਵਾਈ ਦਿੰਦਾ ਹੈ। ਇਹ 200 ਈਪੂ ਤੋਂ 200 ਦੇ ਵਿਚਕਾਰ ਚਾਰ ਸਦੀਆਂ ਦੌਰਾਨ ਲਿਖਿਆ ਗਿਆ ਸੀ ਅਤੇ ਇਹਦਾ ਨਾਂ ਭਰਤਮੁਨੀ ਨਾਲ ਜੁੜਿਆ ਹੈI

ਕਲਾ ਦਾ ਉੱਤਮ ਰੂਪ ਕਾਵਿ ਹੈ ਅਤੇ ਅਤਿਉੱਤਮ ਰੂਪ ਨਾਟਕ ਹੈ I ਜਿਸ ਦੀ ਸਥਾਪਨਾ ਸਾਰੇ ਪ੍ਰਾਚੀਨ ਭਾਰਤੀ ਗ੍ਰੰਥਾਂ ਤੋਂ ਪਹਿਲਾ ਭਰਤ ਮੁਨੀ ਨੇ ਕੀਤੀ I ਇਹ ਗ੍ਰੰਥ ਆਪਣੇ ਆਪ ਵਿੱਚ ਇੱਕ ਪੂਰਨ ਰੂਪ ਹੈI ਇਸ ਗ੍ਰੰਥ ਨੇ ਭਾਰਤ ਦੀ ਰੰਗਮੰਚ ਕਲਾ ਨੂੰ ਕਈ ਸ਼ਤਾਬਦੀ ਤੋਂ ਪ੍ਰਭਾਵਿਤ ਕੀਤਾ ਹੈ,ਕਿਉਂਕਿ ਇਸ ਗ੍ਰੰਥ ਵਿੱਚ ਨਾਟਯ- ਵਿਸ਼ੇਸ਼ਕਾਂ ਦਾ ਵਰਣਨ ਪੂਰੇ ਵਿਸਤਾਰ ਨਾਲ ਦਿੱਤਾ ਗਿਆ ਹੈ I ਜੋ ਕਿਸੇ ਹੋਰ ਗ੍ਰੰਥ ਵਿੱਚ ਅਸੰਭਵ ਹੈ I

ਉੱਤਰੀ ਭਾਰਤ ਦੇ ਪਾਠ ਅਨੁਸਾਰ ਇਸ ਦੇ 37 ਅਧਿਆਏ ਹਨ I ਦੱਖਣੀ ਭਾਰਤ ਦੇ ਪਾਠ ਅਨੁਸਾਰ ਇਸ ਦੇ 36 ਅਧਿਆਏ ਹਨ ਅਤੇ 6.000 ਸ਼ਲੋਕ ਹਨ I ਜਿਹਨਾ ਦਾ ਬਾਰੇ ਵਿਸ਼ੇਸ਼ ਚਰਚਾ ਇਸ ਪ੍ਰਕਾਰ ਹੈ I

1) ਨਾਟਯ- ਸ਼ਾਸਤਰ ਦੇ ਪਹਿਲੇ ਅਧਿਆਏ ਵਿੱਚ ਬ੍ਰਹਮਾ ਜੀ ਦੁਆਰਾ ਭਰਤ ਮੁਨੀ ਨੂੰ ਨਾਟਯ-ਵੇਦ ਬਾਰੇ ਪ੍ਰਸ਼ਨ ਪੁੱਛੇ ਗਏ ਹਨ I ਕਿ ਇਸ ਦੀ ਉੱਤਪਤੀ ਕਿਵੇਂ ਹੋਈ? ਕਿਸ ਲਈ ਹੋਈ?

2) ਦੂਜੇ ਅਧਿਆਏ ਵਿੱਚ ਭਰਤ ਨੇ ਨਾਟਯ ਦੇ ਸ਼ਿਲਪ,ਆਕਾਰ ਅਤੇ ਸਾਧਨਾਂ ਬਾਰੇ ਦੱਸਿਆ ਹੈ I

3) ਤੀਜੇ ਅਧਿਆਏ ਵਿੱਚ ਰੰਗਮੰਚ ਦੀਆਂ ਦੇਵੀਆਂ ਦੀ ਪੂਜਾ ਦਾ ਵਰਣਨ ਹੈ I

4) ਚੌਥੇ ਅਧਿਆਏ ਵਿੱਚ ਤਾਂਡਵ ਨ੍ਰਿਤ ਅਤੇ ਉਸਦੀ ਤਕਨੀਕ ਦਾ ਵਰਣਨ ਹੈ I

5) ਪੰਜਵੇਂ ਅਧਿਆਏ ਵਿੱਚ ਪੂਰਵ ਰੰਗ-ਵਿਧਾਨ, ਮੰਗਲਾਚਰਣ ਨੂੰ ਪੇਸ਼ ਕੀਤਾ ਗਿਆ ਹੈ I

6) ਛੇਵੇਂ ਅਧਿਆਏ ਵਿੱਚ ਰਸਾਂ ਦਾ ਵਰਣਨ ਕੀਤਾ ਗਿਆ ਹੈ I

7) ਸੱਤਵੇਂ ਅਧਿਆਏ ਵਿੱਚ ਨਾਟਯ ਦੇ ਰਾਹੀ ਭਾਵਾਂ,ਸਥਾਈ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ I

8) ਅੱਠਵੇਂ ਅਧਿਆਏ ਵਿੱਚ ਚਾਰ ਤਰ੍ਹਾ ਦੇ ਅਭਿਨੈ ਦਾ ਆਰੰਭ ਹੁੰਦਾ ਹੈ I

9) ਨੌਵੇਂ ਅਤੇ ਦੱਸਵੇਂ ਅਧਿਆਏ ਵਿੱਚ ਨਾਇਕ ਦੇ ਨ੍ਰਿਤ ਸਮੇਂ ਹੱਥ, ਛਾਤੀ ਅਤੇ ਲੱਕ ਦੀਆਂ ਕਿਰਿਆਵਾਂ ਅਤੇਸਰੀਰ ਦੇ ਹੋਰ ਅੰਗਾਂ ਦੀਆ ਕਿਰਿਆਵਾਂ ਨੂੰ ਪੇਸ਼ ਕੀਤਾ ਗਿਆ ਹੈ I

10) ਗਿਆਰਵੇਂ ਅਧਿਆਏ ਵਿੱਚ ਮੁਦ੍ਰਾਵਾਂ ਅਤੇ ਚਾਲ- ਗਤੀਆਂ ਬਾਰੇ ਸਿੱਖਿਆ ਦਿੱਤੀ ਗਈ ਹੈ I

11) ਬਾਰਵੇਂ ਅਤੇ ਤੇਰਵੇਂ ਅਧਿਆਏ ਵਿੱਚ ਪਾਤਰਾਂ ਨੂੰ ਚਾਰੋ ਦਿਸ਼ਾਵਾਂ ਨੂੰ ਨਿਰਧਾਰਿਤ ਕਰਕ ਮੰਚ ਉੱਤੇੇ ਪ੍ਰਵੇਸ਼ ਕਰਨ ਦੀ ਸਿੱਖਿਆ ਦਿੱਤੀ ਗਈ ਹੈI

12) ਚੌਦਵੇਂ ਅਤੇ ਪੰਦਰਵੇਂ ਅਧਿਆਏ ਵਿੱਚ ਸੰਬੰਧਿਤ ਪਾਤਰ ਦੇ ਛੰਦ-ਵਿਧਾਨ ਉੱਤੇ ਚਾਨਣਾਂ ਪਾਇਆ ਗਿਆ ਹੈ I

13) ਸੋਲਵੇ ਅਧਿਆਏ ਵਿੱਚ ਪ੍ਰਕਿਰਤਕ ਭਾਸ਼ਾਵਾਂ,ਅਲੰਕਾਰਾਂ,ਕਾਵਿ-ਗੁਣਾਂ ਦਾ ਵਿਵੇਚਨ ਹੈ I

14) ਸਤਾਰਵੇ ਅਧਿਆਏ ਵਿੱਚ ਅਭਿਨੇਤਾ ਨਾਲ ਸੰਬੰਧਿਤ ਕਾਵਿ ਦੇ 36 ਲੱਛਣ ਦੱਸੇ ਗਏ ਹਨ I

15) ਅੱਠਾਰਵੇ,ਉਨੀਵੇਂ ਅਤੇ ਵੀਂਹਵੇਂ ਅਧਿਆਏ ਵਿੱਚ ਦਸ10 ਤਰ੍ਹਾ ਦੀਆਂ ਸ਼ੈਲੀਆ ਅਤੇ ਨਾਟਕ ਦੇ ਕਥਾਂਨਕ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ I

16) ਇੱਕੀਵੇਂ ਅਧਿਆਏ ਵਿੱਚ ਨਾਟਕ ਦੀ ਕਥਾ-ਵਸਤੂ,ਵਿਧਾ,ਸ਼ਿਲਪ- ਕਲਾ ਆਦਿ ਦਾ ਨਾਟਕ ਵਿੱਚ ਉਪਯੋਗੀ ਹੋਣ ਦੀ ਗੱਲ ਨੂੰ ਦੁਹਰਾਇਆ ਗਿਆ ਹੈI

17) ਵਾਈਵੇਂ ਅਧਿਆਏ ਵਿੱਚ ਭਰਤ ਮੁਨੀ ਨੇ ਅਭਿਨੈ ਵਿੱਚ ਮਨੋਯੋਗ ਦਾ ਹੋਣਾ ਜ਼ਰੂਰੀ ਦੱਸਿਆ ਹੈI

18) ਤੇਈਵੇਂ ਅਧਿਆਏ ਵਿੱਚ ਭਰਤ ਨੇ ਨਾਟਕ ਦੇ ਔਰਤ ਪਾਤਰਾਂ ਅਤੇ ਪੁਰਸ਼ ਪਾਤਰਾਂ ਦੇ ਭਿੰਨ-ਭਿੰਨ ਪਹਿਲੂਆਂ ਉੱਤੇ ਚਾਨਣਾ ਪਾਇਆ ਹੈ I

19) ਚੋਵੀਵੇਂ ਅਧਿਆਏ ਵਿੱਚ ਪ੍ਰਕਿਰਤੀ ਦੇ ਉੱਤਮ,ਮੱਧਮ ਅਤੇ ਅੱਧਮ ਰੂਪ ਨੂੰ ਪੇਸ਼ ਕੀਤਾ ਗਿਆ ਹੈ I

20) ਪੱਚੀਵੇਂ ਅਧਿਆਏ ਵਿੱਚ ਵੱਖ-ਵੱਖ ਪ੍ਰਤੀਕ-ਰੂਪਾਂ ਨੂੰ ਵਰਤ ਕੇ ਨਾਇਕ ਤੇ ਨਾਇਕਾ ਨੂੰ ਪੇਸ਼ ਕੀਤਾ ਗਿਆ ਹੈ I

21) ਛੱਬੀਵੇਂ ਅਧਿਆਏ ਵਿੱਚ ਪਾਤਰਾਂ ਨੂੰ ਉਹਨਾਂ ਦੇ ਲਿੰਗ, ਉਮਰ,ਯੋਗਤਾ ਦੇ ਆਧਾਰਤੇ ਪਾਰਟ ਦਿੱਤੇ ਜਾਣ ਬਾਰੇ ਦੱਸਿਆ ਗਿਆ ਹੈI

22) ਸਤਾਈਵੇਂ ਅਧਿਆਏ ਵਿੱਚ ਦਰਸ਼ਕਾਂ ਅਤੇ ਆਲੋਚਕਾਂ ਦੀ ਕਾਬਲੀਅਤ ਨੂੰ ਪੇਸ਼ ਕੀਤਾ ਗਿਆ ਹੈI

23) ਅੱਠਾਈਵੇਂ ਤੋਂ ਚੋਤੀਵੇਂ ਅਧਿਆਏ ਤੱਕ ਨਾਟਕ ਵਿਚਲੇ ਸੰਗੀਤ-ਸ਼ਾਸਤਰ,ਰਸ,ਸੰਗੀਤਕ-ਸਾਜ਼ ਅਤੇ ਕੰਠ-ਸੰਗੀਤ ਦਾ ਵਰਣਨ ਕੀਤਾ ਗਿਆ ਹੈ I

24) ਪੈਂਤੀਵੇਂਂ ਅਧਿਆਏ ਵਿੱਚ ਨਾਟ-ਮੰਡਲੀ ਦੇ ਮੈਂਬਰਾਂ ਦੀਆ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਗਿਆ ਹੈ I

25) ਛੱਤੀਵੇਂ ਅਧਿਆਏ ਵਿੱਚ ਮੁਨੀਆਂ ਦੁਆਰਾ ਭਰਤ ਨੂੰ ਨਾਟਕ ਦੀ ਸਥਾਪਨਾ ਬਾਰੇ ਪ੍ਰੇਸ਼ਨ ਪੁੱਛੇ ਗਏ ਹਨ I

26) ਸਤਾਈਵਾਂ ਅਧਿਆਏ ਅੰਤਿਮ ਅਧਿਆਏ ਹੈ,ਜਿਸ ਵਿੱਚ ਭਰਤ ਮੁਨੀ ਨੇ ਕਥਾ ਰਾਹੀਂ ਸਰਾਪ-ਮੁਕਤ ਹੋਣ ਅਤੇ ਸਵਰਗਲੋਕ ਜਾਣ ਬਾਰੇ ਦੱਸਿਆ ਹੈ I

                                     
  • ਵ ਲ ਵ ਵ ਕਸ ਲ ਵ ਧ ਨ ਸ ਸਤਰ ਆਖ ਆ ਜ ਸਕਦ ਹ ਸ ਕਲਪ ਅਤ ਵ ਕਲਪ ਵ ਚਲ ਵ ਧ ਵ ਧ ਨ ਦ ਵ ਆਖ ਆ ਲਈ ਸ ਸਤਰ ਦ ਲ ੜ ਪ ਦ ਹ ਸ ਸਤਰ ਦ ਆਰ ਵ ਸ ਲ ਸ ਤ ਕ ਤ ਗਈ
  • ਕ ਤ ਆ ਉਹਨ ਦ ਕ ਵ - ਸ ਸਤਰ ਦ ਗ ਰ ਭ ਟ ਇ ਦ ਰ ਜ ਅਤ ਨ ਟ - ਸ ਸਤਰ ਦ ਗ ਰ ਕ ਵ - ਕ ਤਕ ਪ ਸਤਕ ਦ ਲ ਖਕ ਭ ਟ ਤ ਤ ਸਨ ਆਚ ਰ ਆ ਅਭ ਨਵਗ ਪਤ ਸ ਸਤਰ ਦ ਬਹ ਤ ਵ ਡ ਵ ਦਵ ਨ
  • ਭਰਤਮ ਨ ਹ ਦ भरत म न ਪ ਰ ਤਨ ਭ ਰਤ ਦ ਇ ਕ ਨ ਟ - ਸ ਗ ਤ ਸ ਸਤਰ ਸ ਜ ਸਨ ਨ ਟਯ ਸ ਸਤਰ ਦ ਰਚਨ ਕ ਤ ਭਰਤ ਦ ਨ ਟਯ ਸ ਸਤ ਰ ਕ ਵਲ ਭ ਰਤ ਹ ਨਹ ਸਗ ਸ ਰ ਸ ਸ ਰ
  • ਅਤ ਦ ਸਰ ਪ ਸ ਪ ਛਮ ਦ ਪ ਰਸ ਗ ਵ ਚ ਅਰਸਤ ਦ ਕ ਵ ਸ ਸਤਰ ਤ ਮ ਲਦ ਨ ਟ ਸ ਧ ਤ ਦ ਪ ਰਸ ਗ ਅਧ ਨ ਯ ਨ ਨ ਨ ਟ - ਲ ਖਤ ਦ ਪ ਰ ਪਤ ਇਸ ਤ ਥ ਦ ਪ ਰਮ ਣ ਹਨ ਕ ਨ ਟਕ ਦ
  • ਕ ਤ ਜ ਸਕਦ ਸ ਸਕ ਰ ਤ ਨ ਟਯ ਸ ਸਤਰ ਦ ਅਨ ਸ ਰ ਵ ਡ ਡਰ ਮ ਦ ਕਥ ਨਕ ਦ ਵ ਕ ਸ ਦ ਆ ਪ ਜ ਸਥ ਤ ਆ ਮ ਨ ਆ ਗਈਆ ਪ ਛਮ ਦ ਨ ਟ ਸ ਸਤਰ ਵ ਚ ਵ ਇਨ ਹ ਨ ਲ ਬਹ ਤ ਮ ਲਦ ਆ
  • ਸਮ ਚ ਰ ਬ ਰ ਦਰ ਅ ਧ ਵ ਟ ਤ ਜ ਪਹ ਰ ਸ ਆਣਪ ਛ ਘਰ 1941 ਤਪ ਆ ਕ ਉ ਖਪ ਆ 1950 ਨ ਟ ਸ ਨ ਹ 1954 ਸ ਦਰ ਪਦ 1956 ਵ ਉਹਲ ਕ ਵ ਨ ਟਕ ਬ ਬ ਬ ਹੜ ਕ ਵ ਨ ਟਕ ਭ ਮ ਦ ਨ
  • ਸ ਬ ਧ ਉਹਨ ਦ ਕ ਝ ਸ ਕਲਪ ਦ ਪ ਸ ਟ ਉ ਨ ਵ ਸਦ ਵ ਚ ਹ ਈ ਉਸ ਦ ਤਰਕ ਸ ਸਤਰ ਅ ਜ ਵ ਪ ਰਸ ਗ ਕ ਹ ਉਹਨ ਦ ਅਧ ਆਤਮਕ ਰਚਨ ਵ ਨ ਮਧਯ ਗ ਵ ਚ ਇਸਲ ਮਕ ਅਤ ਯਹ ਦ
  • ਲ ਕਧ ਰ ਦ ਇ ਕ ਭ ਗ ਹ ਜ ਸ ਦ ਸ ਬ ਧ ਲ ਕ - ਸ ਹ ਤ ਅਤ ਲ ਕ - ਕਲ ਦ ਹ ਨ ਲ ਹ ਲ ਕ ਨ ਟ ਮ ਥ ਕ - ਕਥ ਵ ਵ ਗ ਹਰ ਤਰ ਹ ਦ ਆ ਪਰ ਸਥ ਤ ਆ ਤ ਹਰ ਇਤ ਹ ਸ ਕ ਦ ਰ ਵ ਚ ਪ ਦ
  • ਦਰਪਣ ਵ ਚ ਕ ਵ ਪ ਰਕ ਸ ਦ ਸ ਰ ਵ ਸ ਆ ਗਏ ਹਨ ਕ ਵਲ ਨ ਟ ਆਦ ਵ ਸ ਆ ਦ ਵਰਨਣ ਵ ਧ ਹ ਸ ਹ ਤ ਦਰਪਣ ਦ ਨ ਟ ਵਰਨਣ ਦਸ ਰ ਪਕ ਨ ਲ ਵ ਚ ਗ ਰ ਹ ਇਸਦ ਨ ਟਕ ਸ ਬ ਧ
  • ਦ ਇਲ ਵ ਸਭ ਤ ਪ ਰ ਣ ਸ ਪਰਦ ਇ ਅਲ ਕ ਰ ਹ ਹ ਵ ਸ ਤ ਖ ਦ ਭਰਤਮ ਨ ਨ ਨ ਟ - ਸ ਸਤਰ ਵ ਚ ਚ ਰ ਅਲ ਕ ਰ ਦ ਵਰਣਨ ਕ ਤ ਹ ਪਰ ਉਹਨ ਨ ਇਹਨ ਅਲ ਕ ਰ ਨ ਜ ਆਦ

Users also searched:

...