Back

ⓘ ਤਬਾਸ਼ੀਰ ਸ਼ਬਦ ਸੰਸਕ੍ਰਿਤ ਦੇ ਤਵਕਸ਼ੀਰ ਸ਼ਬਦ ਤੋਂ ਆਇਆ ਹੈ, ਜਿਸਦਾ ਮਤਲਬ ਤਵਚਾ ਦਾ ਕਸ਼ੀਰ ਯਾਨੀ ਛਾਲ ਦਾ ਦੁੱਧ ਹੈ।ਇਸ ਲਈ ਕੁੱਝ ਹੋਰ ਸੰਸਕ੍ਰਿਤ ਨਾਮ ਵੀ ਪ੍ਰਯੋਗ ਹੁੰਦੇ ਹਨ, ਜਿਵੇਂ ਕਿ ਵੰਸ ਸ਼ਰਕ ..
                                     

ⓘ ਤਬਾਸ਼ੀਰ

ਤਬਾਸ਼ੀਰ ਸ਼ਬਦ ਸੰਸਕ੍ਰਿਤ ਦੇ ਤਵਕਸ਼ੀਰ ਸ਼ਬਦ ਤੋਂ ਆਇਆ ਹੈ, ਜਿਸਦਾ ਮਤਲਬ ਤਵਚਾ ਦਾ ਕਸ਼ੀਰ ਯਾਨੀ ਛਾਲ ਦਾ ਦੁੱਧ ਹੈ।ਇਸ ਲਈ ਕੁੱਝ ਹੋਰ ਸੰਸਕ੍ਰਿਤ ਨਾਮ ਵੀ ਪ੍ਰਯੋਗ ਹੁੰਦੇ ਹਨ, ਜਿਵੇਂ ਕਿ ਵੰਸ ਸ਼ਰਕਰ ਮੇਂਡਾਰਨ ਚੀਨੀ ਭਾਸ਼ਾ ਵਿੱਚ ਇਸਨੂੰ ਤੀਆਨ ਝੁ ਹੁਆਂਗ ਕਿਹਾ ਜਾਂਦਾ ਹੈ, ਜਿਸਦਾ ਮਤਲਬ ਸੁੰਦਰ ਬਾਂਸ ਪੀਲਾ ਹੈ। ਤਬਾਸ਼ੀਰ ਜਾਂ ਤਵਾਸ਼ੀਰ ਬਾਂਸ ਦੀਆਂ ਕੁੱਝ ਨਸਲਾਂ ਦੇ ਜੋੜਾਂ ਤੋਂ ਮਿਲਣ ਵਾਲਾ ਇੱਕ ਪਾਰਭਾਸੀ ਸਫੇਦ ਪਦਾਰਥ ਹੁੰਦਾ ਹੈ। ਇਹ ਮੁੱਖ ਤੌਰ ਤੇ ਸਿਲਿਕਾ ਅਤੇ ਪਾਣੀ ਅਤੇ ਘੱਟ ਮਾਤਰਾ ਵਿੱਚ ਖਾਰ ਅਤੇ ਚੂਨੇ ਦਾ ਬਣਿਆ ਹੁੰਦਾ ਹੈ। ਭਾਰਤੀ ਉਪਮਹਾਦੀਪ ਦੀਆਂ ਆਯੁਰਵੇਦ ਅਤੇ ਯੂਨਾਨੀ ਚਿਕਿਤਸਾ ਪ੍ਰਣਾਲੀਆਂ ਦੀਆਂ ਦਵਾਈ - ਸੂਚੀਆਂ ਵਿੱਚ ਇਸ ਦਾ ਅਹਿਮ ਸਥਾਨ ਹੈ। ਰਵਾਇਤੀ ਚੀਨੀ ਚਿਕਿਤਸਾ ਦੇ ਕਈ ਨੁਸਖਿਆਂ ਵਿੱਚ ਵੀ ਇਸ ਦਾ ਪ੍ਰਯੋਗ ਹੁੰਦਾ ਹੈ।

                                     

1. ਸਿਹਤ

ਰਵਾਇਤੀ ਚਿਕਿਤਸਾ ਵਿਧੀਆਂ ਵਿੱਚ ਤਬਾਸ਼ੀਰ ਦੇ ਕਈ ਫਾਇਦੇ ਦੱਸੇ ਜਾਂਦੇ ਹਨ, ਜਿਵੇਂ ਕਿ ਬੁਖਾਰ ਉਤਾਰਨਾ, ਮਾਸਪੇਸ਼ੀਆਂ ਦੇ ਅਕੜਾ ਅਤੇ ਲਕਵੇ ਤੋਂ ਰਾਹਤ ਦਿਵਾਉਂਦਾ ਹੈ ਅਤੇ ਕਾਮ ਸ਼ਕਤੀ ਤੇਜ ਕਰਦਾ ਹੈ।.

                                     

2. ਤਬਾਸ਼ੀਰ ਦੀ ਭਾਲ

ਹਰ ਬਾਂਸ ਦੀ ਡੰਡੀ ਵਿੱਚ ਤਬਾਸ਼ੀਰ ਨਹੀਂ ਹੁੰਦਾ। ਤਬਾਸ਼ੀਰ ਲੱਭਣ ਲਈ ਡੰਡੀਆਂ ਨੂੰ ਹਿਲਾਇਆ ਜਾਂਦਾ ਹੈ। ਜੇ ਕਰ ਅੰਦਰ ਤਬਾਸ਼ੀਰ ਬਣਿਆ ਹੋਇਆ ਹੋ ਤਾਂ ਅਕਸਰ ਉਸ ਵਿੱਚ ਡਲੇ ਖੜਕਨ ਦੀ ਅਵਾਜ ਸੁਣਾਈ ਦਿੰਦੀ ਹੈ। ਬਾਂਸ ਨੂੰ ਚੀਰਕੇ ਤਬਾਸ਼ੀਰ ਕਢਿਆ ਜਾਂਦਾ ਹੈ।

                                     

3. ਇਤਹਾਸ

ਹਾਲਾਂਕਿ ਤਬਾਸ਼ੀਰ ਪ੍ਰਾਚੀਨ ਆਯੁਰਵੇਦ ਚਿਕਿਤਸਾ ਪ੍ਰਣਾਲੀ ਦਾ ਹਿੱਸਾ ਹੈ, ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਪਹਿਲਾ ਪ੍ਰਯੋਗ ਭਾਰਤ ਦੇ ਆਦਿਵਾਸੀ ਸਮੁਦਾਇਆਂ ਵਿੱਚ ਸ਼ੁਰੂ ਹੋਇਆ। ਹਜ਼ਾਰਾਂ ਸਾਲ ਤੱਕ ਭਾਰਤ ਤੋਂ ਤਬਾਸ਼ੀਰ ਐਕਸਪੋਰਟ ਹੁੰਦਾ ਸੀ ਅਤੇ ਮੱਧ ਕਾਲ ਵਿੱਚ ਇਹ ਅਕਸਰ ਅਰਬ ਸੌਦਾਗਰਾਂ ਦੇ ਦੁਆਰਾਂ ਕੀਤਾ ਜਾਂਦਾ ਸੀ। ਬਾਰ੍ਹਵੀਂ ਸਦੀ ਵਿੱਚ ਭਾਰਤ ਦੇ ਪੱਛਮੀ ਤਟ ਦੇ ਕਰੀਬ ਸਥਿਤ ਥਾਣੇ ਸ਼ਹਿਰ ਵਿੱਚ ਐਕਸਪੋਰਟ ਹੋਣ ਵਾਲੇ ਤਬਾਸ਼ੀਰ ਦੀ ਮੰਡੀ ਲਗਿਆ ਕਰਦੀ ਸੀ।