Back

ⓘ ਦਮਾ ਦਮ ਮਸਤ ਕਲੰਦਰ ਇੱਕ ਪੰਜਾਬੀ ਕਵਾੱਲੀ ਹੈ ਜਿਹੜੀ ਹਿੰਦ ਉਪ-ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸੱਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਹੈ। ਇਹੋ ਜਿਹੀਆਂ ਕਮਾਲ ਰੂਹਾਨੀ ..
                                     

ⓘ ਦਮਾ ਦਮ ਮਸਤ ਕਲੰਦਰ

ਦਮਾ ਦਮ ਮਸਤ ਕਲੰਦਰ ਇੱਕ ਪੰਜਾਬੀ ਕਵਾੱਲੀ ਹੈ ਜਿਹੜੀ ਹਿੰਦ ਉਪ-ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸੱਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਹੈ। ਇਹੋ ਜਿਹੀਆਂ ਕਮਾਲ ਰੂਹਾਨੀ ਸਿਰਜਨਾਵਾਂ ਮਨੁਖੀਕਰਣ ਦੇ ਅਮਲ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਦੇ ਸਮਰਥ ਹੁੰਦੀਆਂ ਹਨ। ਇਹ ਰਚਨਾ ਸਿੰਧ ਦੀਆਂ ਦੋ ਮਸ਼ਹੂਰ ਰੂਹਾਨੀ ਹਸਤੀਆਂ, ਸੂਫ਼ੀ ਸੰਤ, ਲਾਲ ਸ਼ਾਹਬਾਜ਼ ਕਲੰਦਰ ਅਤੇ ਝੂਲੇ ਲਾਲ ਦੇ ਸਨਮਾਨ ਵਿੱਚ ਲਿਖੀ ਗਈ ਹੈ। ਹਿੰਦ ਉਪ-ਮਹਾਂਦੀਪ ਦੇ ਹਰ ਮਸ਼ਹੂਰ ਗਾਇਕ ਨੇ ਇਹ ਗਾਈ ਹੈ। ਇਸ ਵਿੱਚ ਸੰਗੀਤ ਏਨਾ ਜਾਨਦਾਰ ਹੈ ਕਿ ਗਾਇਕ/ਕਵਾੱਲ ਮਲੋਮਲੀ ਲੋਰ ਵਿੱਚ ਝੂਮਣ ਲਗ ਪੈਂਦੇ ਹਨ ਅਤੇ ਨਾਲ ਹੀ ਸਰੋਤੇ ਵੀ। ਇਸ ਬ੍ਰਹਿਮੰਡੀ ਪਲ ਦੀ ਸਿਰਜਣਾ ਵਿੱਚ ਸਭ ਤੋਂ ਅਹਿਮ ਅਨਸਰ ਹਜਰਤ ਲਾਲ ਸ਼ਾਹਬਾਜ਼ ਕਲੰਦਰ ਦੀ ਹਸਤੀ ਹੈ। ਹਜਰਤ ਦਾ ਅਰਥ ਹੈ ਪੈਗੰਬਰ। ਲਾਲ ਅਨੇਕ-ਅਰਥੀ ਸ਼ਬਦ ਹੈ - ਮਾਂ ਦਾ ਲਾਲ, ਕੀਮਤੀ ਪੱਥਰ, ਲਾਲ ਰੰਗ । ਸ਼ਾਹਬਾਜ਼ ਬਾਜਾਂ ਦੇ ਬਾਦਸ਼ਾਹ ਨੂੰ ਕਹਿੰਦੇ ਹਨ। ਇਹ ਇੱਕ ਇਰਾਨੀ ਦੇਵਤਾ ਵੀ ਸੀ ਜਿਸ ਨੇ ਉਹਨਾਂ ਨੂੰ ਜਿੱਤ ਦਿਵਾਈ ਸੀ। ਕਲੰਦਰ ਦਾ ਭਾਵ ਹੈ ਇੱਕ ਸੂਫੀ ਸੰਤ, ਕਵੀ, ਕਲੰਦਰੀ ਦਾ ਪੈਰੋਕਾਰ ਅਤੇ ਉਦਾਸੀਆਂ ਵਿੱਚ ਰਹਿਣ ਵਾਲਾ ਫਕੀਰ। ਆਪਣੀ ਜਿੰਦਗੀ ਦੇ ਅਖੀਰ ਵਿੱਚ ਉਹ ਸਿੰਧ ਦੇ ਸੇਹਵਾਨ ਸਥਾਨ ਤੇ ਵਸ ਗਿਆ ਸੀ। ਉਹਨੇ ਸਾਰੀ ਉਮਰ ਧਾਰਮਿਕ ਇੱਕਸੁਰਤਾ ਅਤੇ ਸਹਿਨਸ਼ੀਲਤਾ ਲਈ ਧੜਲੇਦਾਰ ਕੰਮ ਕੀਤਾ।

                                     
  • ਪ ਰਸ ਧ ਪ ਰ ਪਤ ਹ ਈ ਭ ਣ ਨ ਅ ਲ ਹ ਨ ਲ ਸ ਮ ਦ ਆਗ ਜ ਕ ਤ ਅਤ ਦਮ ਦਮ ਮਸਤ ਕਲ ਦਰ ਜ ਗਨ ਅਤ ਕਈ ਹ ਰ ਪ ਰਸ ਧ ਸ ਫ ਗ ਤ ਗ ੲ ਉਹਨ ਨ ਕ ਝ ਜਗਜ ਤ ਸ ਘ ਦ

Users also searched:

...