Back

ⓘ ਨਾਜ਼ੀਵਾਦ, ਜਾਂ ਨਾਤਸੀਵਾਦ ਜਾਂ ਰਾਸ਼ਟਰੀ ਸਮਾਜਵਾਦ, ਜਰਮਨੀ ਦੀ ਨਾਜ਼ੀ ਪਾਰਟੀ ਅਤੇ ਹੋਰ ਕਿਤੇ ਦੀਆਂ ਸਬੰਧਤ ਲਹਿਰਾਂ ਦੀ ਵਿਚਾਰਧਾਰਾ ਹੈ। ਇਹ ਫਾਸ਼ੀਵਾਦ ਦੀ ਇੱਕ ਕਿਸਮ ਹੈ ਜਿਸ ਵਿੱਚ ਜੀਵ-ਵਿਗਿਆਨਕ ..
ਨਾਜ਼ੀਵਾਦ
                                     

ⓘ ਨਾਜ਼ੀਵਾਦ

ਨਾਜ਼ੀਵਾਦ, ਜਾਂ ਨਾਤਸੀਵਾਦ ਜਾਂ ਰਾਸ਼ਟਰੀ ਸਮਾਜਵਾਦ, ਜਰਮਨੀ ਦੀ ਨਾਜ਼ੀ ਪਾਰਟੀ ਅਤੇ ਹੋਰ ਕਿਤੇ ਦੀਆਂ ਸਬੰਧਤ ਲਹਿਰਾਂ ਦੀ ਵਿਚਾਰਧਾਰਾ ਹੈ। ਇਹ ਫਾਸ਼ੀਵਾਦ ਦੀ ਇੱਕ ਕਿਸਮ ਹੈ ਜਿਸ ਵਿੱਚ ਜੀਵ-ਵਿਗਿਆਨਕ ਨਸਲਪ੍ਰਸਤੀ ਅਤੇ ਯਹੂਦੀ-ਵਿਰੋਧ ਵੀ ਸ਼ਾਮਲ ਹਨ। ਇਹਦੀ ਉਤਪਤੀ ਸਰਬ-ਜਰਮਨਵਾਦ, ਸੱਜੀ ਸਿਆਸਤ ਜਰਮਨ ਰਾਸ਼ਟਰਵਾਦ ਲਹਿਰ ਅਤੇ ਪਹਿਲੇ ਵਿਸ਼ਵ ਯੁੱਧ ਮਗਰੋਂ ਜਰਮਨੀ ਵਿੱਚ ਕਮਿਊਨਿਜ਼ਮ ਨਾਲ਼ ਲੜਨ ਵਾਲੀਆਂ ਕਮਿਊਨਿਸਟ-ਵਿਰੋਧੀ ਧਿਰਾਂ ਦੇ ਅਸਰਾਂ ਤੋਂ ਹੋਈ। ਇਹਦਾ ਮਕਸਦ ਮਜ਼ਦੂਰਾਂ ਨੂੰ ਕਮਿਊਨਿਜ਼ਮ ਤੋਂ ਲਾਂਭੇ ਲਿਜਾਣਾ ਅਤੇ ਅੰਧਰਾਸ਼ਟਰਵਾਦ ਦੇ ਟੇਟੇ ਚਾੜ੍ਹਨਾ ਸੀ। ਨਾਜ਼ੀਵਾਦ ਦੇ ਮੁੱਖ ਹਿੱਸਿਆਂ ਨੂੰ ਅਤਿ-ਸੱਜੇ ਕਿਹਾ ਗਿਆ, ਜਿਹਨਾਂ ਦੇ ਅਨੁਸਾਰ ਸਮਾਜ ਉੱਤੇ ਅਖੌਤੀ ਉੱਚੀ ਨਸਲ ਦੇ ਲੋਕਾਂ ਦਾ ਗਲਬਾ ਹੋਣਾ ਚਾਹੀਦਾ ਹੈ, ਜਦਕਿ ਘਟੀਆ ਐਲਾਨ ਕੀਤੀ ਨਸਲ ਦੇ ਲੋਕਾਂ ਤੋਂ ਸਮਾਜ ਨੂੰ ਪਾਕ ਕਰ ਦੇਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਰਾਸ਼ਟਰੀ ਵਜੂਦ ਲਈ ਘਾਤਕ ਕਿਹਾ ਗਿਆ। ਨਾਜ਼ੀ ਪਾਰਟੀ ਅਤੇ ਨਾਜ਼ੀ-ਅਗਵਾਈ ਵਾਲੀ ਰਿਆਸਤ ਦੋਨਾਂ ਨੂੰ ਹੀ ਫਿਊਹਰਰ ਸਿਧਾਂਤ, ਪਿਰਾਮਿਡੀ ਪਾਰਟੀ ਢਾਂਚਾ ਜਿਸ ਵਿੱਚ ਫਿਊਹਰਰ - ਅਡੋਲਫ ਹਿਟਲਰ - ਟੀਸੀ ਦਾ ਆਗੂ ਸੀ, ਜਿਹੜਾ ਥੱਲੇ ਵਾਲੇ ਹਰ ਪਧਰ ਅਤੇ ਰਿਆਸਤ ਦੇ ਆਗੂ ਨਿਯੁਕਤ ਕਰਦਾ ਸੀ ਅਤੇ ਜਿਸਦੇ ਹੁਕਮ ਸਰਬ ਉੱਚ ਅਤੇ ਅੰਤਿਮ ਸਨ।