Back

ⓘ ਨਿਊਕਲੀ ਬੰਬ. ਪ੍ਰਮਾਣੂ ਬੰਬ ਜਾਂ ਐਟਮ ਬੰਬ ਇੱਕ ਵੱਡੀ ਤਬਾਹੀ ਫੈਲਾਉਣ ਵਾਲਾ ਹਥਿਆਰ ਹੈ। ਇਹ ਯੂਰੇਨੀਅਮ ਜਾਂ ਪਲਾਟੀਨਮ ਨਾਲ ਬਣਾਇਆ ਜਾਂਦਾ ਹੈ। ਇਹ ਅਜੇ ਤੱਕ ਅਮਰੀਕਾ, ਰੂਸ, ਬਰਤਾਨੀਆ, ਫ਼ਰਾਂਸ, ਚ ..
ਨਿਊਕਲੀ ਬੰਬ
                                     

ⓘ ਨਿਊਕਲੀ ਬੰਬ

ਪ੍ਰਮਾਣੂ ਬੰਬ ਜਾਂ ਐਟਮ ਬੰਬ ਇੱਕ ਵੱਡੀ ਤਬਾਹੀ ਫੈਲਾਉਣ ਵਾਲਾ ਹਥਿਆਰ ਹੈ। ਇਹ ਯੂਰੇਨੀਅਮ ਜਾਂ ਪਲਾਟੀਨਮ ਨਾਲ ਬਣਾਇਆ ਜਾਂਦਾ ਹੈ। ਇਹ ਅਜੇ ਤੱਕ ਅਮਰੀਕਾ, ਰੂਸ, ਬਰਤਾਨੀਆ, ਫ਼ਰਾਂਸ, ਚੀਨ, ਭਾਰਤ, ਪਾਕਿਸਤਾਨ, ਇਸਰਾਈਲ, ਉੱਤਰੀ ਕੋਰੀਆ ਤੇ ਦੱਖਣੀ ਅਫ਼ਰੀਕਾ ਨੇ ਬਣਾਇਆ ਹੈ।

ਇਕ ਐਟਮ ਬੰਬ ਕਈ ਹਜ਼ਾਰ ਆਮ ਬੰਬਾਂ ਦੀ ਤਾਕਤ ਤੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਹੈ। ਇੱਕ ਛੋਟਾ ਐਟਮ ਬੰਬ ਵੀ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ। ਲਿਟਲ ਬੁਆਏ, 6 ਅਗਸਤ 1945 ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਅਮਰੀਕਾ ਵਲੋਂ ਸੁੱਟੇ ਗਏ ਪ੍ਰਮਾਣੂ ਬੰਬ ਦਾ ਕੋਡ ਵਜੋਂ ਰੱਖਿਆ ਗਿਆ ਨਾਮ ਸੀ। ਇਹ ਸਭ ਤੋਂ ਪਹਿਲਾਂ ਅਮਰੀਕਾ ਨੇ ਦੋ ਵਾਰੀ ਜਾਪਾਨ ਦੇ ਖ਼ਿਲਾਫ਼ ਇਸਤੇਮਾਲ ਕੀਤਾ ਹੈ। ਲਿਟਲ ਬੁਆਏ ਜੰਗੀ ਹਥਿਆਰ ਵਜੋਂ ਵਰਤਿਆ ਗਿਆ ਪਹਿਲਾ ਪ੍ਰਮਾਣੂ ਬੰਬ ਸੀ। 6 ਅਗਸਤ 1945 ਨੂੰ ਉਥੋਂ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟਿਆ ਗਿਆ ਸੀ। ਦੂਸਰਾ ਸੀ "ਫੈਟ ਮੈਨ", ਜੋ ਤਿੰਨ ਦਿਨ ਬਾਅਦ ਨਾਗਾਸਾਕੀ ਤੇ ਸੁੱਟਿਆ ਗਿਆ। ਅੱਜ ਦੇ ਵੱਡੇ ਵੱਡੇ ਪਰਮਾਣੂ ਹਥਿਆਰਾਂ ਦੇ ਮੁਕਾਬਲੇ ਉਸ ਵੇਲੇ ਜਿਹੜੇ ਬਹੁਤ ਛੋਟੇ ਪਰਮਾਣੂ ਹਥਿਆਰ ਵਰਤੇ ਗਏ ਸਨ, ਉਹਨਾਂ ਕਾਰਨ ਉਸ ਵੇਲੇ ਹੀਰੋਸ਼ੀਮਾ ਵਿੱਚ 1.40.000 ਲੋਕ ਅਤੇ ਨਾਗਾਸਾਕੀ ਵਿੱਚ 70.000 ਲੋਕ ਮਾਰੇ ਗਏ। ਤਕਰੀਬਨ ਅੱਧੀਆਂ ਮੌਤਾਂ ਪਹਿਲੇ ਹੀ ਦਿਨ ਹੋ ਗਈਆਂ। ਕਰੀਬ 300 ਡਾਕਟਰਾਂ ਵਿੱਚੋਂ 272 ਮਾਰੇ ਗਏ, 1780 ਨਰਸਾਂ ਵਿੱਚੋਂ 1684 ਮਾਰੀਆਂ ਗਈਆਂ ਅਤੇ 45 ਵਿੱਚੋਂ 42 ਹਸਪਤਾਲ ਤਬਾਹ ਹੋ ਗਏ। ਮੈਡੀਕਲ ਸੇਵਾ ਪੂਰੀ ਤਰ੍ਹਾਂ ਮੁੱਕ ਗਈ ਸੀ। ਰੇਡੀਏਸ਼ਨ ਕਿਰਨਾਂ ਨੇ ਲੋਕਾਂ ਦੇ ਦੁੱਖ ਵਧਾ ਦਿੱਤੇ ਸਨ।