Back

ⓘ ਤੌਰਾ ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ..
ਤੌਰਾ
                                     

ⓘ ਤੌਰਾ

ਤੌਰਾ ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ਹੈ। ਮੌਜੂਦਾ ਬਾਈਬਲ ਵਿੱਚ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੇ ਸੰਗ੍ਰਹਿ ਨੂੰ ਤੌਰੈਤ ਕਹਿੰਦੇ ਹਨ। ਇਸ ਵਿੱਚ ਹੇਠਾਂ ਦਰਜ ਕਿਤਾਬਾਂ ਸ਼ਾਮਿਲ ਹਨ।

  • ਪੈਦਾਇਸ਼ Genesis
  • ਅਸਤਸਨਾ Deuteronomy
  • ਖ਼ਰੋਜ Exodus
  • ਗਿਣਤੀ Numbers
  • ਅਹਬਾਰ Leviticus

ਇਨ੍ਹਾਂ ਪੰਜ ਕਿਤਾਬਾਂ ਅਤੇ ਰਾਬੀਆਂ ਦੇ ਸਾਹਿਤ ਨੂੰ ਮਿਲਾ ਕੇ ਵੀ ਤੌਰਾ ਦੇ ਅਰਥ ਪ੍ਰਚਲਿਤ ਹਨ। ਪੈਦਾਇਸ਼ ਤੋਂ ਲੈ ਕੇ ਤਨਖ ਯਹੂਦੀ ਬਾਈਬਲ ਦੇ ਅੰਤ ਤੱਕ ਸਾਰੀ ਬਾਣੀ ਲਈ ਵੀ ਇਹਦੀ ਵਰਤੋਂ ਹੁੰਦੀ ਹੈ। ਇਹਦਾ ਭਾਵ ਕੁੱਲ ਯਹੂਦੀ ਸਿੱਖਿਆਵਾਂ ਅਤੇ ਮਰਿਆਦਾ ਵੀ ਹੈ।