Back

ⓘ ਦਰਭੰਗਾ. ਉੱਤਰੀ ਬਿਹਾਰ ਵਿੱਚ ਬਾਗਮਤੀ ਨਦੀ ਦੇ ਕੰਢੇ ਬਸਿਆ ਦਰਭੰਗਾ ਇੱਕ ਜਿਲਾ ਅਤੇ ਪ੍ਰਮੰਡਲੀ ਮੁੱਖਾਲਾ ਹੈ। ਦਰਭੰਗਾ ਪ੍ਰਮੰਡਲ ਦੇ ਤਹਿਤ ਤਿੰਨ ਜਿਲ੍ਹੇ ਦਰਭੰਗਾ, ਮਧੂਬਨੀ, ਅਤੇ ਸਮਸਤੀਪੁਰ ਆਉਂਦੇ ..
ਦਰਭੰਗਾ
                                     

ⓘ ਦਰਭੰਗਾ

ਉੱਤਰੀ ਬਿਹਾਰ ਵਿੱਚ ਬਾਗਮਤੀ ਨਦੀ ਦੇ ਕੰਢੇ ਬਸਿਆ ਦਰਭੰਗਾ ਇੱਕ ਜਿਲਾ ਅਤੇ ਪ੍ਰਮੰਡਲੀ ਮੁੱਖਾਲਾ ਹੈ। ਦਰਭੰਗਾ ਪ੍ਰਮੰਡਲ ਦੇ ਤਹਿਤ ਤਿੰਨ ਜਿਲ੍ਹੇ ਦਰਭੰਗਾ, ਮਧੂਬਨੀ, ਅਤੇ ਸਮਸਤੀਪੁਰ ਆਉਂਦੇ ਹਨ। ਦਰਭੰਗਾ ਦੇ ਉਤਰ ਵਿੱਚ ਮਧੂਬਨੀ, ਦੱਖਣ ਵਿੱਚ ਸਮਸਤੀਪੁਰ, ਪੂਰਵ ਵਿੱਚ ਸਹਰਸਾ ਅਤੇ ਪੱਛਮ ਵਿੱਚ ਮੁਜੱਫਰਪੁਰ ਅਤੇ ਸੀਤਾਮੜੀ ਜਿਲੈ ਹਨ। ਦਰਭੰਗਾ ਸ਼ਹਿਰ ਦੇ ਬਹੁ-ਭਾਂਤੀ ਅਤੇ ਆਧੁਨਿਕ ਸਰੂਪ ਦਾ ਵਿਕਾਸ ਸੋਲ੍ਹਵੀਂ ਸਦੀ ਵਿੱਚ ਮੁਗ਼ਲ ਵਪਾਰੀਆਂ ਅਤੇ ਓਈਨਵਾਰ ਸ਼ਾਸਕਾਂ ਦੁਆਰਾ ਵਿਕਸਿਤ ਕੀਤਾ ਗਿਆ। ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਬੌਧਿਕ ਪਰੰਪਰਾ ਲਈ ਇਹ ਸ਼ਹਿਰ ਪ੍ਰਸਿੱਧ ਰਿਹਾ ਹੈ। ਇਸਦੇ ਇਲਾਵਾ ਇਹ ਜਿਲਾ ਅੰਬ ਅਤੇ ਮਖਾਣੇ ਦੇ ਉਤਪਾਦਨ ਲਈ ਪ੍ਰਸਿੱਧ ਹੈ।