Back

ⓘ ਦਵਿੰਦਰ ਦਮਨ ਪੰਜਾਬੀ ਨਾਟਕਕਾਰ, ਨਾਟਕ ਨਿਰਦੇਸ਼ਕ ਅਤੇ ਪ੍ਰਸਿੱਧ ਰੰਗਕਰਮੀ ਹਨ। ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੌਰਾਨ ਆਖ਼ਰੀ ਦਿਨਾਂ ਨੂੰ ਦਰਸਾਉਦਾ ਦਵਿੰਦਰ ਦਮਨ ਦਾ ਲਿਖਿਆ ਨਾਟਕ ਛਿਪਣ ਤੋਂ ਪਹ ..




ਦਵਿੰਦਰ ਦਮਨ
                                     

ⓘ ਦਵਿੰਦਰ ਦਮਨ

ਦਵਿੰਦਰ ਦਮਨ ਪੰਜਾਬੀ ਨਾਟਕਕਾਰ, ਨਾਟਕ ਨਿਰਦੇਸ਼ਕ ਅਤੇ ਪ੍ਰਸਿੱਧ ਰੰਗਕਰਮੀ ਹਨ। ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੌਰਾਨ ਆਖ਼ਰੀ ਦਿਨਾਂ ਨੂੰ ਦਰਸਾਉਦਾ ਦਵਿੰਦਰ ਦਮਨ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ। ਸੰਤ ਸਿੰਘ ਸੇਖੋਂ ਦੇ ਮੰਚਨ ਲਈ ਮੁਸ਼ਕਲ ਸਮਝੇ ਜਾਂਦੇ ਨਾਟਕਾਂ ਵਿਚੋਂ ‘ ਨਾਰਕੀ ’ ਅਤੇ ‘ ਮੋਇਆਂ ਸਾਰ ਨਾ ਕਾਈ ’ ਨੂੰ ਦਵਿੰਦਰ ਦਮਨ ਨੇ ਦੇਰ ਪਹਿਲਾਂ ਖੇਡ ਦਿਖਾਇਆ ਸੀ।

                                     

1. ਜੀਵਨ ਵੇਰਵੇ

ਦਵਿੰਦਰ ਦਾ ਪਿੰਡ ਭਾਰਤੀ ਪੰਜਾਬ ਦੇ ਸੰਗਰੂਰ ਜਿਲੇ ਵਿੱਚ ਭਵਾਨੀਗੜ੍ਹ ਕਸਬੇ ਦੇ ਨੇੜੇ ਪਿੰਡ ਭੱਟੀਵਾਲ ਕਲਾਂ ਹੈ। ਉਸ ਦੀ ਮਾਤਾ ਦਾ ਨਾਮ ਹਰਨਾਮ ਕੌਰ ਅਤੇ ਪਿਤਾ ਦਾ ਨਾਮ ਗਿਆਨੀ ਦਲੀਪ ਸਿੰਘ ਕਾਮਰੇਡ ਸੀ ਜੋ ਇੱਕ ਆਪਣੇ ਸਮੇਂ ਦਾ ਪਰਸਿੱਧ ਕਵੀਸ਼ਰ ਸੀ, ਪਰ ਉਸਨੇ ਆਪਣੀ ਸਾਰੀ ਜਿੰਦਗੀ ਦੇਸ਼ ਦੀ ਅਜ਼ਾਦੀ ਅਤੇ ਪਿਛੋਂ ਉਸਦੀ ਬਹਾਲੀ ਲਈ ਜੇਹਲਾਂ ਅਤੇ ਮਫਰੂਰੀ ਵਿੱਚ ਕੱਟੀ। ਬਚਪਨ ਵਿੱਚ ਉਹਨਾਂ ਦੇ ਮਾਤਾ ਜੀ ਦੀ ਮੌਤ ਹੋ ਜਾਣ ਕਰ ਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਅਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ। ਬਾਅਦ ਵਿੱਚ ਗਿਆਨੀ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਅਤੇ ਗਰੇਜ਼ੂਏਸ਼ਨ ਦੀ ਡਿਗਰੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋ ਪ੍ਰਾਪਤ ਕੀਤੀ। ਇਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰਾ, ਯੂਨੀਵਰਸਟੀ ਆਫ਼ ਮਿਊਜ਼ਿਕ ਐਂਡ ਡਾਂਸ ਚੰਡੀਗੜ੍ਹ ਤੋਂ ਬੈਚੂਲਰ ਦੀ ਡਿਗਰੀ ਹਾਸਿਲ ਕੀਤੀ। ਸਕੂਲ ਸਮੇਂ ਲੱਗੀ ਅਦਾਕਾਰੀ ਦੀ ਚੇਟਕ ਉਹਨਾਂ ਨੂੰ ਰੰਗਮੰਚ ਦੇ ਖੇਤਰ ਵਿੱਚ ਲੈ ਆਈ। ਉਸ ਦੇ ਪਿਤਾ ਜੀ ਕਮਿਊਨਿਸਟ ਲਹਿਰ ਵਿੱਚ ਸਰਗਰਮ ਸੀ, ਜਿਸ ਕਰ ਕੇ ਸਮਾਜਿਕ ਸੰਘਰਸ਼ਾਂ ਨੂੰ ਆਪਣੀਆਂ ਲਿਖਤਾਂ ਅਤੇ ਨਾਟ-ਸਰਗਰਮੀਆਂ ਦਾ ਵਿਸ਼ਾ ਬਣਾਉਣ ਵਲ ਉਹਨਾਂ ਦਾ ਰੁਝਾਨ ਵਧੇਰੇ ਤੀਖਣ ਹੋ ਗਿਆ।

                                     

2.1. ਪੁਸਤਕਾਂ ਨਾਟਕ

  • ਬੰਦਾ ਬੰਦਾ ਬਹਾਦਰ ਦੇ ਜੀਵਨ ਤੇ ਅਧਾਰਤ
  • ਰਾਖੇ
  • ਤਪਸ਼
  • ਛਾਂ ਵਿਹੂਣੇ
  • ਨਹੀਓਂ ਬੈਠਣਾ ਬਿਗਾਨੀ ਛਾਵੇਂ
  • ਛਿਪਣ ਤੋਂ ਪਹਿਲਾਂ
  • ਮੇਰੇ ਸੱਤ ਨਾਟਕ
  • ਬਲਦੇ ਜੰਗਲ ਦੇ ਰੁੱਖ
  • ਗ਼ਦਰ-ਗਾਥਾ
  • ਸੂਰਜ ਦਾ ਕਤਲ
  • ਕਾਮਾਗਾਟਾ ਮਾਰੂ
  • ਕਾਲਾ ਲਹੂ
  • ਕਤਰਾ ਕਤਰਾ ਜਿ਼ਦਗੀ
  • ਸੁਨੇਹਾ
  • ਪਾਣੀਆਂ ਤੇ ਅੱਗ ਤੁਰਦੀ
                                     

2.2. ਪੁਸਤਕਾਂ ਨਾਟਕ ਹੋਰ ਭਾਸ਼ਾਵਾਂ ਵਿੱਚ ਅਨੁਵਾਦ

  • ਛਿਪਣ ਤੋਂ ਪਹਿਲਾਂ ਹਿੰਦੀ ਵਿੱਚ ਛਿਪਣ ਸੇ ਪਹਿਲੇ
  • ਕਤਰਾ ਕਤਰਾ ਜਿ਼ਦਗੀ ਅੰਗਰੇਜ਼ੀ ਵਿੱਚ Melting Icicles of Life.
  • ਛਾਂ ਵਿਹੂਣੇ ਹਿੰਦੀ ਵਿੱਚ ਰਸੋਈ ਘਰ
  • ਸੂਰਜ ਦਾ ਕਤਲ ਅੰਗਰੇਜ਼ੀ ਵਿੱਚ Slaughter of the Sun
                                     

2.3. ਪੁਸਤਕਾਂ ਨਾਟਕੀ ਰੂਪਾਂਤਰ

  • ਨੋ ਮੈਨਜ਼ਲੈਂਡ ਜਸਬੀਰ ਭੁੱਲਰ
  • ਸੰਪਾਦਨ: ਭਗਤ ਸਿੰਘ - ਨਾਟਕੀ ਰੂਪ ਨੈਸ਼ਨਲ ਬੁੱਕ ਟਰੱਸਟ ਪਬਲੀਕੇਸ਼ਨ
  • ਚਿੱਟੀਆਂ ਰਾਤਾਂ ਫ਼ਿਓਦਰ ਦੋਸਤੋਵਸਕੀ
  • ਉਧੜੀ ਹੋਈ ਗੁੱਡੀ ਰਸ਼ਪਿੰਦਰ ਰਿਸ਼ਮ
  • ਮੁਖੌਟਾ ਐਂਤਨ ਚੈਖਵ
  • ਧਰਤੀ ਹੇਠਲਾ ਬਲਦ ਕੁਲਵੰਤ ਸਿੰਘ ਵਿਰਕ
                                     

2.4. ਪੁਸਤਕਾਂ ਮਸ਼ਹੂਰ ਲੇਖਕਾਂ ਦੀਆਂ ਰਚਨਾਵਾਂ ਦਾ ਮੰਚਨ

  • ਭੀਸ਼ਮ ਸਾਹਨੀ ਹਾਨੂਸ਼
  • ਫ਼ਿਓਦਰ ਦੋਸਤੋਵਸਕੀ ਚਿੱਟੀਆਂ ਰਾਤਾਂ
  • ਸੁਸ਼ੀਲ ਕੁਮਾਰ ਸਿੰਘ ਸਿੰਘਾਸਨ ਖਾਲੀ ਹੈ
  • ਡਾ. ਹਰਚਰਨ ਸਿੰਘ ਰਾਣੀ ਜਿੰਦਾਂ
  • ਐਂਤਨ ਚੈਖਵ ਮੁਖੌਟਾ
  • ਜਸਵੰਤ ਸਿੰਘ ਵਿਰਦੀ ਦੀ ਕਹਾਣੀ ਸੋਨੇ ਦੇ ਅੰਡੇ
  • ਰਸ਼ਪਿੰਦਰ ਰਸ਼ਿਮ ਉਧੜੀ ਹੋਈ ਗੁੱਡੀ
  • ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ
                                     

3. ਫ਼ਿਲਮਾਂ ਵਿੱਚ

  • ਜੋਸ਼ ਜਵਾਨੀ ਦਾ
  • ਜਨਵਰੀ ਅੰਗਰੇਜ਼ੀShot in Texas, USA
  • ਜੁਗਨੀ ਹਿੰਦੀ
  • ਉੱਚਾ ਦਰ ਬਾਬੇ ਨਾਨਕ ਦਾ
  • ਜਗ ਜਿਓਂਦਿਆਂ ਦੇ ਮੇਲੇ
  • ਟ੍ਰੇਨ ਟੂ ਪਾਕਿਸਤਾਨ ਪੰਜਾਬੀ,ਹਿੰਦੁਸਤਾਨੀ ਅਤੇ ਅੰਗਰੇਜ਼ੀ
  • ਧੀਆਂ ਮਰ ਜਾਣੀਆਂThe Forgotten Daughters - A Punjabi Movie made in Hollywood
  • ਹੀਰ ਰਾਂਝਾ
  • ਕਰਮਹਿੰਦੀ
  • ਰੱਬ ਦੀਆਂ ਰੱਖਾਂ
  • ਮਿੱਤਰ ਪਿਆਰੇ ਨੂੰ
  • ਹੈਪੀ ਗੋ ਲੱਕੀ Happy Go Lucky
  • ਜੀ ਆਇਆਂ ਨੂੰ
  • ਆਸਰਾ ਪਿਆਰ ਦਾ
  • ਅਣਖੀਲੀ ਮੁਟਿਆਰ
  • ਬਾਗੀ
  • ਮੇਲਾ
  • ਡਬਲ ਦ ਟ੍ਰਬਲ Double Di Trouble