Back

ⓘ ਥਾਇਚੀਥੂ ਜਾਂ ਤਾਇਚੀਤੂ ਯਿਨ ਅਤੇ ਯਾਙ ਵਾਸਤੇ ਇੱਕ ਚੀਨੀ ਨਿਸ਼ਾਨ ਹੈ। ਇਹ ਤਾਓਵਾਦ ਨਾਮਕ ਫ਼ਲਸਫ਼ੇ ਦਾ ਕੁੱਲ ਨਿਸ਼ਾਨ ਹੈ ਅਤੇ ਗ਼ੈਰ-ਤਾਓਵਾਦੀਆਂ ਵੱਲੋਂ ਦੋ ਵਿਰੋਧੀ ਤਾਕਤਾਂ ਦੇ ਸੁਰਮੇਲ ਵਿੱਚ ਵਿਚਰ ..




ਥਾਇਚੀਥੂ
                                     

ⓘ ਥਾਇਚੀਥੂ

ਥਾਇਚੀਥੂ ਜਾਂ ਤਾਇਚੀਤੂ ਯਿਨ ਅਤੇ ਯਾਙ ਵਾਸਤੇ ਇੱਕ ਚੀਨੀ ਨਿਸ਼ਾਨ ਹੈ। ਇਹ ਤਾਓਵਾਦ ਨਾਮਕ ਫ਼ਲਸਫ਼ੇ ਦਾ ਕੁੱਲ ਨਿਸ਼ਾਨ ਹੈ ਅਤੇ ਗ਼ੈਰ-ਤਾਓਵਾਦੀਆਂ ਵੱਲੋਂ ਦੋ ਵਿਰੋਧੀ ਤਾਕਤਾਂ ਦੇ ਸੁਰਮੇਲ ਵਿੱਚ ਵਿਚਰਨ ਦੀ ਧਾਰਨਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਥਾਇਚੀਥੂ ਵਿੱਚ ਇੱਕ ਚੱਕਰ ਅੰਦਰ ਘੁੰਮਦਾ ਹੋਇਆ ਨਮੂਨਾ ਹੁੰਦਾ ਹੈ। ਇੱਕ ਆਮ ਨਮੂਨੇ ਵਿੱਚ S ਅਕਾਰ ਦੀ ਲਕੀਰ ਹੁੰਦੀ ਹੈ ਜੋ ਦੋ ਗੋਲ਼-ਚੱਕਰ ਨੂੰ ਅੱਡੋ-ਅੱਡ ਰੰਗ ਦੇ ਦੋ ਹਿੱਸਿਆਂ ਵਿੱਚ ਵੰਡਦੀ ਹੈ। ਇਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਵੱਡੀਆਂ ਬਿੰਦੀਆਂ ਵੀ ਹੋ ਸਕਦੀਆਂ ਹਨ। ਰਵਾਇਤੀ ਤਾਓਵਾਦੀ ਥਾਇਚੀਥੂ ਇੱਕ ਕਾਲ਼ਾ-ਚਿੱਟਾ ਗੋਲ-ਚੱਕਰ ਹੁੰਦਾ ਹੈ ਜਿਹਦੀ ਚਿੱਟੀ ਪਿਛੋਕੜ ਉੱਤੇ ਕਾਲ਼ੀ ਬਿੰਦੀ ਅਤੇ ਕਾਲ਼ੀ ਉੱਤੇ ਚਿੱਟੀ ਬਿੰਦੀ ਲੱਗੀ ਹੁੰਦੀ ਹੈ। ਯਿਨ ਯਾਙ ਨੂੰ ਦਰਸਾਉਣ ਵਾਲ਼ਾ ਸਭ ਤੋਂ ਪਹਿਲਾ ਨਿਸ਼ਾਨ ਈ ਚਿਙ ਵਿੱਚ ਮੌਜੂਦ ਸੀ ਜੋ ਈਸਾ ਤੋਂ 1000 ਵਰ੍ਹੇ ਪਹਿਲਾਂ ਲਿਖੀ ਗਈ ਸੀ।

                                     

1. ਬਾਹਰਲੇ ਜੋੜ

  • Where does the Chinese Yin Yang Symbol Come From?
  • More about Taiji Symbols of Ukraine Pavilion at Expo 2010
  • The "Yin-Yang" among the Insignia of the Roman Empire?
  • Chart of the Great Ultimate Taiji tu from the Golden Elixir website
  • Conception of Tai-chi-tu-ku