Back

ⓘ ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ. ਤਿਰੁਵਨੰਤਨਾਥਪੁਰਮ ਰਾਜਧਾਨੀ, ਭਾਰਤ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਨ ਸੇਵਾ ਹੈਂ, ਜੋਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਤਿਰੁਵਨੰਤਨਾਥਪੁਰਮ ਨਾਲ ਜੋ ..




ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ
                                     

ⓘ ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ

ਤਿਰੁਵਨੰਤਨਾਥਪੁਰਮ ਰਾਜਧਾਨੀ, ਭਾਰਤ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਨ ਸੇਵਾ ਹੈਂ, ਜੋਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਤਿਰੁਵਨੰਤਨਾਥਪੁਰਮ ਨਾਲ ਜੋੜਦੀ ਹੈ। ਇਹ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਹਜ਼ਰਤ ਨਿਜ਼ਾਮੂਦੀਨ ਤਕ ਚੱਲਦੀ ਹੈ I ਇਹ ਸਭ ਤੋਂ ਲੰਬੀ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਟਰੇਨ ਹੈ, ਜੋਕਿ ਤਕਰੀਬਨ 3.149 ਕਿਮੀ ਦਾ ਸਫ਼ਰ ਤਯ ਕਰਦੀ ਹੈ I ਇਸਦਾ ਸਭ ਤੋਂ ਵੱਧ ਭਾਗ ਗਤੀ ਦਾ ਰਿਕਾਰਡ ਹੈ, ਜੋਕਿ 104 ਕਿਮੀ/ਘੰਟਾ ਰਤਣਾਗੀਰੀ ਅਤੇ ਸਤਵੰਤਵਾਦੀ ਰੋਡ ਵਿੱਚ ਹੈ I ਯੂਡੀਪੀ ਅਤੇ ਕਰਵਰ ਖੇਤਰ ਵਿੱਚਕਾਰ ਇਸਦੀ ਗਤੀ 140 ਕਿਮੀ/ਘੰਟਾ ਤੱਕ ਜਾਂਦੀ ਹੈਂ I ਇਹ ਔਸਤ ਗਤੀ 69.43 ਕਿਮੀ/ਘੰਟਾ ਨਾਲ ਦਿੱਲੀ ਅਤੇ ਤਿਰੁਵਨੰਤਨਾਥਪੁਰਮ ਵਿਚਕਾਰ ਚੱਲਦੀ ਹੈ I

                                     

1. ਟਾਇਮ ਟੇਬਲ

12431 ਰਾਜਧਾਨੀ ਐਕਸਪ੍ਰੈਸ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਸ਼ਾਮ 19:15 ਵਜੇ ਚੱਲਦੀ ਹੈ ਅਤੇ ਹਜ਼ਰਤ ਨਿਜ਼ਾਮੂਦੀਨ ਤੀਸਰੇ ਦਿਨ ਦੁਪਹਿਰ 12:40 ਵਜੇ ਪਹੁੰਚਦੀ ਹੈ I ਵਾਪਸੀ ਦੀ ਯਾਤਰਾ ਵਿੱਚ 12432 ਰਾਜਧਾਨੀ ਐਕਸਪ੍ਰੈਸ ਹਜ਼ਰਤ ਨਿਜ਼ਾਮੂਦੀਨ ਤੋਂ ਸਵੇਰੇ 10:55 ਵਜੇ ਚੱਲਦੀ ਹੈ ਅਤੇ ਤਿਰੁਵਨੰਤਨਾਥਪੁਰਮ ਸੈਂਟਰਲ ਤੀਸਰੇ ਦਿਨ ਸਵੇਰੇ 4:55 ਤੇ ਪਹੁੰਚਦੀ ਹੈI

                                     

2. ਟਰੈਕਸ਼ਨ

ਇਹ ਗਾਜ਼ੀਆਬਾਦ ਸ਼ੈਡ ਦੇ ਡਬਲਿਊਏਪੀ 7 ਜਾਂ ਵਡੋਦਰਾ ਸ਼ੈਡ ਡਬਲਿਊਏਪੀ 5/ਡਬਲਿਊਏਪੀ 4 ਦੁਆਰਾ ਹਜ਼ਰਤ ਨਿਜ਼ਾਮੂਦੀਨ ਤੋਂ ਲੈਕੇ ਵਡੋਦਰਾ ਜੰਕਸ਼ਨ ਤੱਕ ਖਿਚੀ ਜਾਂਦੀ ਹੈ I ਇਸ ਤੋਂ ਬਾਅਦ ਗੋਲਡਨ ਰਾਕ ਡਬਲਿਊਡੀਪੀ 3ਏ ਟਰੇਨ ਨੂੰ ਵਡੋਦਰਾਜੰਕਸ਼ਨ ਤੋਂ ਤਿਰੁਵਨੰਤਨਾਥਪੁਰਮ ਰੇਲਵੇ ਸਟੇਸ਼ਨ ਤੱਕ ਖਿੱਚਕੇ ਲੈਕੇ ਜਾਂਦਾ ਹੈ I

                                     

3. ਕੋਚ ਡਬਿਆਂ ਦੀ ਰਚਨਾ

ਤਿਰੁਵਨੰਤਨਾਥਪੁਰਮ ਰਾਜਧਾਨੀ ਵਿੱਚ ਆਮ ਤੋਰ ਤੇ 1 ਏਸੀ ਫ਼ਰਸਟ ਕਲਾਸ, 5 ਏਸੀ 2 ਟਾਯਰ, 1 ਪੈਂਟਰੀ ਕਾਰ, 2 ਸਮਾਨ ਤੇ ਜਨਰੇਟਰ ਡੱਬੇ ਅਤੇ 9 ਏਸੀ 3 ਟਾਯਰ ਡੱਬੇ, ਇਹਨਾਂ ਸਭਣਾਂ ਨੂੰ ਮਿਲਾ ਕੇ 18 ਐਲਐਚਬੀ ਡੱਬੇ I

ਇਹ ਆਪਣਾ ਰੇਕ ਚੇਨਈ ਰਾਜਧਾਨੀ ਐਕਸਪ੍ਰੈਸ ਨਾਲ ਸਾਂਝਾ ਕਰਦੀ ਹੈ I 12431 ਤਿਰੁਵਨੰਤਨਾਥਪੁਰਮ ਸੈਂਟਰਲ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ 12432 ਹਜ਼ਰਤ ਨਿਜ਼ਾਮੂਦੀਨ ਤਿਰੁਵਨੰਤਨਾਥਪੁਰਮ ਸੈਂਟਰਲ ਰਾਜਧਾਨੀ ਐਕਸਪ੍ਰੈਸ