Back

ⓘ ਥਾਈ ਫਲ ਨੱਕਾਸ਼ੀ. ਥਾਈ ਰੀਤੀ ਨਾਲ ਫ਼ਲਾਂ ਦੀ ਨੱਕਾਸ਼ੀ ਇੱਕ ਤਰਾਂ ਦੀ ਕਲਾ ਹੈ ਜਿਸ ਲਈ ਨਿਜੀ ਯੋਗਤਾ, ਅਤੇ ਸਲੀਕਾ ਚਾਹਿਦਾ ਹੈ। ਫਲ ਨੱਕਾਸ਼ੀ ਦੀ ਕਲਾ ਸਦੀਆਂ ਤੋਂ ਇੱਕ ਮਾਣਯੋਗ ਕਲਾ ਦੇ ਰੂਪ ਵਿੱਚ ..




ਥਾਈ ਫਲ ਨੱਕਾਸ਼ੀ
                                     

ⓘ ਥਾਈ ਫਲ ਨੱਕਾਸ਼ੀ

ਥਾਈ ਰੀਤੀ ਨਾਲ ਫ਼ਲਾਂ ਦੀ ਨੱਕਾਸ਼ੀ ਇੱਕ ਤਰਾਂ ਦੀ ਕਲਾ ਹੈ ਜਿਸ ਲਈ ਨਿਜੀ ਯੋਗਤਾ, ਅਤੇ ਸਲੀਕਾ ਚਾਹਿਦਾ ਹੈ। ਫਲ ਨੱਕਾਸ਼ੀ ਦੀ ਕਲਾ ਸਦੀਆਂ ਤੋਂ ਇੱਕ ਮਾਣਯੋਗ ਕਲਾ ਦੇ ਰੂਪ ਵਿੱਚ ਥਾਈਲੈਂਡ ਵਿੱਚ ਕਾਇਮ ਹੈ। ਇਹ ਅਸਲ ਵਿੱਚ ਸ਼ਾਹੀ ਪਰਿਵਾਰ ਦੇ ਟੇਬਲ ਨੂੰ ਸਜਾਉਣ ਲਈ ਉਪਯੋਗ ਕਿੱਤਾ ਜਾਂਦਾ ਸੀ।

                                     

1. ਇਤਿਹਾਸ

ਫ਼ਲਾਂ ਦੀ ਨੱਕਾਸ਼ੀ ਇੱਕ ਅਜਿਹਾ ਹੁਨਰ ਸੀ ਜੋ ਕੀ ਸ਼ਾਹੀ ਮਹਿਲ ਵਿੱਚ ਮਹਿਲਾਵਾਂ ਨੂੰ ਸਿਖਾਇਆ ਜਾਂਦਾ ਸੀ। ਕਥਾ ਅਨੁਸਾਰ ਸੁਖੋਤੈਈ ਯੁੱਗ 1808-1824 ਵਿੱਚ ਨੋਫਾਰਮਸ ਜਾਂ ਤਾਓ ਸਰੀਜੂਲਾਲੁਕ ਨੇ ਤੁਮਰਬਤਾਓਸਰੀਜੂਲਾਲਕ ਨਾਮ ਦੀ ਕਿਤਾਬ ਲਿਖੀ। ਇਸ ਕਿਤਾਬ ਵਿੱਚ ਫਲੋਟਿੰਗ ਲਾਲਟੈਨ ਦਾ ਤਿਉਹਾਰ ਅਤੇ ਹੋਰ ਥਾਈ ਰੀਤੀਆਂ ਬਾਰੇ ਜ਼ਿਕਰ ਕਿੱਤਾ ਹੋਇਆ ਹੈ। ਇਸ ਵਿੱਚ ਉਹ ਲਾਲਟੈਨ ਨੂੰ ਸਜਾਉਣ ਲਈ ਫੁਲਾਂ ਦਾ ਇਸਤੇਮਾਲ ਕਰਦੀ ਹੈ ਅਤੇ ਫਲਾਂ ਨੂੰ ਚਿੜੀਆਂ ਅਤੇ ਹੰਸ ਦੇ ਆਕਾਰ ਵਿੱਚ ਕੱਟਕੇ ਫੁਲਾਂ ਤੇ ਸਜਾ ਦਿੰਦੀ ਹੈ।

                                     

2. ਫਲਾਂ ਦੀ ਕਿਸਮਾਂ

ਕਈ ਕਿਸਮਾਂ ਦੇ ਫਲਾਂ ਦਾ ਇਸਤੇਮਾਲ ਕਿੱਤਾ ਜਾਂਦਾ ਹੈ:

  • ਮੂਲੀਆਂ
  • ਟਮਾਟਰ
  • ਚੁਕੰਦਰ
  • ਆਮ
  • ਪੱਤਾਗੋਭੀ
  • ਨਿੰਬੂ
  • ਅਨਾਨਾਸ
  • ਸੇਬ
  • ਪਿਆਜ
  • ਖੀਰਾ
  • ਤਰਬੂਜ
  • ਤਾਰੋ
  • ਰੋਜ਼ ਸੇਬ
  • ਅਦਰਕ
  • ਅਨਾਰ
  • ਲੀਕ
  • ਕੜਵਾਹਟ
  • ਸਲਾਦ
  • ਪਪੀਤਾ
  • ਖ਼ਰਬੂਜਾ
  • ਡਰੈਗਨ ਫਲ
  • ਜਿਵਿਕੰਦ
  • ਕੱਦੂ
  • ਗਾਜਰ